08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਐਡਵੈਂਚਰ/ਹਾਈਕਿੰਗ ਟ੍ਰੈਕਿੰਗ ਕੈਂਪ ’ਚ ਭਾਗ ਲੈਣ ਵਾਲੇ ਬੱਚਿਆਂ ਦਾ ਸਰਟੀਫ਼ਿਕੇਟ ਨਾਲ ਸਨਮਾਨ

ਮਲਸੀਆਂ, 7 ਨਵੰਬਰ (ਦਲਜੀਤ ਸਿੰਘ ਸਚਦੇਵਾ)- ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਟਿੱਬਾ ਟੱਪਰੀਆਂ (ਰੂਪਨਗਰ) ਵਿਖੇ ਲਗਾਏ ਪੰਜ ਰੋਜ਼ਾ ਐਡਵੈਂਚਰ/ਹਾਈਕਿੰਗ ਟ੍ਰੈਕਿੰਗ ਕੈਂਪ ’ਚ ਭਾਗ ਲੈਣ ਵਾਲੇ ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਹਰੀਹਰ ਸ਼ਰਮਾ, ਸੁਖਪ੍ਰੀਤ ਸਿੰਘ, ਹਰਮਨ ਨੰਦਾ, ਅਦਿੱਤਿਆ ਅਟਵਾਲ, ਕਪਿਸ਼ ਗੁਪਤਾ ਤੇ ਗੁਰਸ਼ਰਨ ਸਿੰਘ ਵਾਪਸ ਪਰਤੇ। ਅੱਜ ਸਵੇਰ ਦੀ ਅਸੈਂਬਲੀ ਵਿਚ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪ੍ਰਿੰਸੀਪਲ ਰਜਨੀ ਬਾਲਾ ਵਲੋਂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 08-11-2026
ਮਲਸੀਆਂ, 7 ਨਵੰਬਰ (ਦਲਜੀਤ ਸਿੰਘ ਸਚਦੇਵਾ)- ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਟਿੱਬਾ ਟੱਪਰੀਆਂ (ਰੂਪਨਗਰ) ਵਿਖੇ ਲਗਾਏ ਪੰਜ ਰੋਜ਼ਾ ਐਡਵੈਂਚਰ/ਹਾਈਕਿੰਗ ਟ੍ਰੈਕਿੰਗ ਕੈਂਪ ’ਚ ਭਾਗ ਲੈਣ ਵਾਲੇ ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਹਰੀਹਰ ਸ਼ਰਮਾ, ਸੁਖਪ੍ਰੀਤ ਸਿੰਘ, ਹਰਮਨ ਨੰਦਾ, ਅਦਿੱਤਿਆ ਅਟਵਾਲ, ਕਪਿਸ਼ ਗੁਪਤਾ ਤੇ ਗੁਰਸ਼ਰਨ ਸਿੰਘ ਵਾਪਸ ਪਰਤੇ। ਅੱਜ ਸਵੇਰ ਦੀ ਅਸੈਂਬਲੀ ਵਿਚ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪ੍ਰਿੰਸੀਪਲ ਰਜਨੀ ਬਾਲਾ ਵਲੋਂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਸੌਰਵ ਦਾਦਰੀਆ ਨੇ ਦੱਸਿਆ ਕਿ ਇਸ ਕੈਂਪ ਵਿਚ ਵੱਖ-ਵੱਖ ਸਕੂਲਾਂ ਦੇ ਕਰੀਬ 100 ਵਿਦਿਆਰਥੀਆਂ ਨੇ ਭਾਗ ਲਿਆ ਸੀ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਛੱਡਣ ਦਾ ਕੋਈ ਇਰਾਦਾ ਨਹੀਂ - ਪਵਨ ਟੀਨੂੰ ਅਗਲੀ ਖ਼ਬਰ ਹੀਰਾ ਸਿੰਘ ਸ਼ੇਰੋਵਾਲੀਆ ਦੀ ਅੰਤਿਮ ਅਰਦਾਸ 10 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।