08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਰੇਨਬੋ ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਆਦਮਪੁਰ, 7 ਨਵੰਬਰ (ਰਮਨ ਦਵੇਸਰ)-ਰੇਨਬੋ ਪਬਲਿਕ ਸਕੂਲ ਤੇ ਰੇਨਬੋ ਸਟਾਰਸ ਵਿਖੇ ਆਦਮਪੁਰ ਦੀਵਾਲੀ ਦੇ ਜਸ਼ਨ ਮੈਨੇਜਰ ਅਨਿਲ ਕੁਮਾਰ ਸ਼ਰਮਾ ਦੀ ਅਗਵਾਈ ਹੇਠ, ਰੇਨਬੋ ਪਬਲਿਕ ਸਕੂਲ ਸੱਤੋਵਾਲੀ ਆਦਮਪੁਰ ਤੇ ਰੇਨਬੋ ਸਟਾਰਸ ਵਿਖੇ ਆਯੋਜਿਤ ਕੀਤੇ ਗਏ। ਜਸ਼ਨਾਂ ਦੀ ਪ੍ਰਧਾਨਗੀ ਮੈਨੇਜਰ ਜੋਧ ਸਿੰਘ ਡੋਗਰਾ ਤੇ ਪ੍ਰਿੰਸੀਪਲ ਸੰਧਿਆ ਖੁਰਾਨਾ ਨੇ ਕੀਤੀ।

ਰੇਨਬੋ ਪਬਲਿਕ ਸਕੂਲ ਵਿਖੇ ਵਿਦਿਆਰਥੀ ਦੀਵਾਲੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ-ਰਮਨ ਦਵੇਸਰ 08-11-2026
ਆਦਮਪੁਰ, 7 ਨਵੰਬਰ (ਰਮਨ ਦਵੇਸਰ)-ਰੇਨਬੋ ਪਬਲਿਕ ਸਕੂਲ ਤੇ ਰੇਨਬੋ ਸਟਾਰਸ ਵਿਖੇ ਆਦਮਪੁਰ ਦੀਵਾਲੀ ਦੇ ਜਸ਼ਨ ਮੈਨੇਜਰ ਅਨਿਲ ਕੁਮਾਰ ਸ਼ਰਮਾ ਦੀ ਅਗਵਾਈ ਹੇਠ, ਰੇਨਬੋ ਪਬਲਿਕ ਸਕੂਲ ਸੱਤੋਵਾਲੀ ਆਦਮਪੁਰ ਤੇ ਰੇਨਬੋ ਸਟਾਰਸ ਵਿਖੇ ਆਯੋਜਿਤ ਕੀਤੇ ਗਏ। ਜਸ਼ਨਾਂ ਦੀ ਪ੍ਰਧਾਨਗੀ ਮੈਨੇਜਰ ਜੋਧ ਸਿੰਘ ਡੋਗਰਾ ਤੇ ਪ੍ਰਿੰਸੀਪਲ ਸੰਧਿਆ ਖੁਰਾਨਾ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਦੇਵੀ ਲਕਸ਼ਮੀ ਨੂੰ ਫੁੱਲ ਚੜ੍ਹਾਉਣ ਤੇ ਦੀਵੇ ਜਗਾਉਣ ਨਾਲ ਹੋਈ, ਅਤੇ ਚਾਰੋਂ ਘਰਾਂ ਦੇ ਬੱਚਿਆਂ ਨੇ ਦੀਵਾਲੀ ਦੇ ਤਿਉਹਾਰ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬੱਚਿਆਂ ਲਈ ਮੁਕਾਬਲੇ ਕਰਵਾਏ ਗਏ, ਜਿਸ ਵਿਚ ਦੀਵੇ ਸਜਾਉਣ ਤੇ ਰੰਗੋਲੀਆਂ ਬਣਾਉਣ ਦੇ ਮੁਕਾਬਲੇ ਸ਼ਾਮਿਲ ਸਨ, ਜਿਸ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਦੇ ਵਿਹੜੇ ਨੂੰ ਸੁੰਦਰ ਰੰਗੋਲੀਆਂ ਨਾਲ ਸਜਾਇਆ ਗਿਆ ਸੀ। ਮੁਕਾਬਲਿਆਂ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਅੰਤ ਵਿਚ ਸਕੂਲ ਮੈਨੇਜਰ ਤੇ ਪ੍ਰਿੰਸੀਪਲ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਵਾਤਾਵਰਨ ਤੇ ਸਿਹਤ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਹਰੀ ਦੀਵਾਲੀ ਮਨਾਉਣ ਦਾ ਸਕਾਰਾਤਮਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਪਟਾਕੇ ਵਾਤਾਵਰਨ ਤੇ ਸਿਹਤ ਲਈ ਹਾਨੀਕਾਰਕ ਹਨ ਤੇ ਸਾਨੂੰ ਜਿੰਨਾ ਹੋ ਸਕੇ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਤਿਉਹਾਰ ਸਾਨੂੰ ਇਕਜੁੱਟ ਹੋਣਾ ਤੇ ਖੁਸ਼ੀਆਂ ਸਾਂਝੀਆਂ ਕਰਨਾ ਸਿਖਾਉਂਦੇ ਹਨ।
ਪਿਛਲੀ ਖ਼ਬਰ ਚੇਅਰਮੈਨ ਮੱਖਣ ਪੱਲਣ ਵਲੋਂ ਭਾਈ ਦੂਜ ’ਤੇ ਛੁੱਟੀ ਲਈ ਡੀ. ਸੀ. ਨੂੰ ਪੱਤਰ ਅਗਲੀ ਖ਼ਬਰ ਚੀਮਾ ਬਿਆਨ ਦੇਣ ਤੋਂ ਪਹਿਲਾਂ ਕੇਜਰੀਵਾਲ ਤੇ ਭਗਵੰਤ ਮਾਨ ਨਾਲ ਸਲਾਹ ਕਰ ਲੈਂਦੇ-ਜਥੇ. ਹਰਜਿੰਦਰ ਸਿੰਘ ਲੱਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।