ਸੂਬਾ ਸਰਕਾਰ ਸਾਰੇ ਦਸਤਾਵੇਜ਼ ਸੀ.ਬੀ.ਆਈ. ਨੂੰ ਸੌਂਪੇ- ਵਿਜੇ ਸਾਂਪਲਾ
ਜਲੰਧਰ, 15 ਨਵੰਬਰ (ਸ਼ਿਵ )-ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੇ ਅੱਜ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਾਣਬੁੱਝ ਕੇ ਅਸਲ ਰਿਕਾਰਡ ਲੁਕਾ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਦਫ਼ਤਰ (ਸੀਐਮਓ) ਦੇ ਅੰਦਰ ਜੜ੍ਹਾਂ ਜਮਾ ਚੁੱਕੇ ਭ੍ਰਿਸ਼ਟਾਚਾਰ ਨੂੰ ਖ਼ੁਦ ਕਬੂਲ ਕਰ ਲਿਆ ਹੈ। ਵਿਜੇ ਸਾਂਪਲਾ ਨੇ ਸਵਾਲ ਕੀਤਾ ਕਿ ਜੇ ਮਾਨ ਸਰਕਾਰ ਤੇ ਉਸ ਦੇ ਸੀਐਮਓ ਅਧਿਕਾਰੀਆਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ, ਤਾਂ ਉਹ ਅਸਲ ਫਾਈਲਾਂ ਸੌਂਪਣ ਤੋਂ ਕਿਉਂ ਡਰ ਰਹੇ ਹਨ।
ਸ
ਸਨਿਚਰਵਾਰ, 1 ਅਗਸਤ, 2026
16-11-2026
ਜਲੰਧਰ, 15 ਨਵੰਬਰ (ਸ਼ਿਵ )-ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੇ ਅੱਜ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਾਣਬੁੱਝ ਕੇ ਅਸਲ ਰਿਕਾਰਡ ਲੁਕਾ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਦਫ਼ਤਰ (ਸੀਐਮਓ) ਦੇ ਅੰਦਰ ਜੜ੍ਹਾਂ ਜਮਾ ਚੁੱਕੇ ਭ੍ਰਿਸ਼ਟਾਚਾਰ ਨੂੰ ਖ਼ੁਦ ਕਬੂਲ ਕਰ ਲਿਆ ਹੈ। ਵਿਜੇ ਸਾਂਪਲਾ ਨੇ ਸਵਾਲ ਕੀਤਾ ਕਿ ਜੇ ਮਾਨ ਸਰਕਾਰ ਤੇ ਉਸ ਦੇ ਸੀਐਮਓ ਅਧਿਕਾਰੀਆਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ, ਤਾਂ ਉਹ ਅਸਲ ਫਾਈਲਾਂ ਸੌਂਪਣ ਤੋਂ ਕਿਉਂ ਡਰ ਰਹੇ ਹਨ। ਪਹਿਲਾਂ ਪੰਜਾਬ ਪੁਲਿਸ ਨੇ ਬਦਲੀਆਂ, ਤਾਇਨਾਤੀਆਂ ਅਤੇ ਟੈਂਡਰਾਂ ਦਾ ਸੌਦਾ ਕਰਨ ਵਾਲੇ ਵਿਚੋਲਿਆਂ ਸਬੰਧੀ ਈਡੀ ਦੇ 7 ਪੱਤਰਾਂ ਨੂੰ ਦਬਾ ਕੇ ਰੱਖਿਆ। ਹੁਣ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਪੂਰੀ ਭਾਵਨਾ ਨਾਲ ਸਹਿਯੋਗ ਕਰਨ ਦੇ ਸਪੱਸ਼ਟ ਹੁਕਮਾਂ ਦੀ ਉਲੰਘਣਾ ਕਰਦਿਆਂ ਮੁੱਖ ਸਕੱਤਰ ਪ੍ਰਬੰਧਕੀ ਦਿੱਕਤਾਂ’ ਦਾ ਕੋਰਾ ਬਹਾਨਾ ਬਣਾ ਕੇ ਅਧੂਰੀਆਂ ਫੋਟੋਕਾਪੀਆਂ ਮੁਹੱਈਆ ਕਰਵਾ ਰਹੇ ਹਨ ਤੇ ਜਾਂਚ ਨੂੰ ਪਟੜੀ ਤੋਂ ਉਤਾਰਨ ਲਈ ਗ਼ੈਰ-ਸੰਬੰਧਤ ਨੋਡਲ ਅਫ਼ਸਰ ਨਿਯੁਕਤ ਕਰ ਰਹੇ ਹਨ। ਪੰਜਾਬ ਭਾਜਪਾ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਤੁਰੰਤ ਸਾਰੇ ਅਸਲ ਦਸਤਾਵੇਜ਼ ਸੀਬੀਆਈ ਨੂੰ ਸੌਂਪੇ ਤੇ ਭ੍ਰਿਸ਼ਟ ਅੰਦਰੂਨੀ ਲੋਕਾਂ ਨੂੰ ਬਚਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਬੰਦ ਕਰੇ।