ਅਮਨ ਇਨਕਲੇਵ ਧੀਣਾ ਦੇ 26 ਵਿਦਿਆਰਥੀ ਹੋਏ ਸਨਮਾਨਿਤ
ਜਲੰਧਰ, 19 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਸ਼ਨ ਰੁੱਖ, ਕੁੱਖ, ਕਿਤਾਬਾਂ ਜਮਸ਼ੇਰ-ਚੱਕ ਮੁਗਲਾਣੀ ਦੀ ਵਲੋਂ ਇਕ ਸਨਮਾਨ ਸਮਾਗਮ ਤਹਿਤ ਅਮਨ ਇਨਕਲੇਵ-1 ਧੀਣਾ ਦੇ 26 ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਪ੍ਰਸੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਏਅਰ ਕਮਾਂਡਰ ਸ੍ਰੀ ਅਸ਼ੋਕ ਕੁਮਾਰ ਤਲਵਾੜ, ਲੈਫ.
ਜਲੰਧਰ, 19 ਨਵੰਬਰ (ਜਸਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਸ਼ਨ ਰੁੱਖ, ਕੁੱਖ, ਕਿਤਾਬਾਂ ਜਮਸ਼ੇਰ-ਚੱਕ ਮੁਗਲਾਣੀ ਦੀ ਵਲੋਂ ਇਕ ਸਨਮਾਨ ਸਮਾਗਮ ਤਹਿਤ ਅਮਨ ਇਨਕਲੇਵ-1 ਧੀਣਾ ਦੇ 26 ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਪ੍ਰਸੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਏਅਰ ਕਮਾਂਡਰ ਸ੍ਰੀ ਅਸ਼ੋਕ ਕੁਮਾਰ ਤਲਵਾੜ, ਲੈਫ. ਕਰਨਲ ਸ. ਬਚਨ ਸਿੰਘ, ਡਾ. ਜੁਗਿੰਦਰ ਕੁਮਾਰ ਚੱਢਾ, ਚੇਅਰਮੈਨ ਮਿਸ਼ਨ ਸ. ਜਸਬੀਰ ਸਿੰਘ ਸੰਧੂ ਸਟੇਟ/ਨੈਸ਼ਨਲ ਐਵਾਰਡੀ, ਸਕੱਤਰ ਮਿਸ਼ਨ ਸ. ਮੁਖਵਿੰਦਰ ਸਿੰਘ ਰਿਟਾ. ਹੈੱਡ ਮਾਸਟਰ, ਸ੍ਰੀ ਗਗਨ ਚੱਢਾ ਐੱਚ.ਓ.ਡੀ. ਤੇ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਸਾਰਾ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਇਸ ਮੌਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਰੁੱਖ, ਕੁੱਖ, ਕਿਤਾਬਾਂ ਮਿਸ਼ਨ ਵਲੋਂ ਵਿਸ਼ੇਸ਼ ਤੌਰ ’ਤੇ ਐਨ.ਆਰ.ਆਈ. ਸੁਖਵਿੰਦਰ ਸਿੰਘ, ਬੀਬੀ ਦਵਿੰਦਰ ਕੌਰ ਯੂ.ਐਸ.ਏ. ਦਾ ਧੰਨਵਾਦ ਕੀਤਾ ਗਿਆ। ਡਾਇਰੈਕਟਰ ਮਹਿੰਦਰ ਸਿੰਘ ਕੈਂਥ ਨੇ ਵੀ ਵਧਾਈਆਂ ਦਿੱਤੀਆਂ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਇੰਜੀਨੀਅਰ ਕਮਲਜੀਤ ਘਈ, ਨਰਿੰਦਰ ਸਿੰਘ ਸਿੱਖਿਆ ਸ਼ਾਸਤਰੀ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਜੀਤ ਸਿੰਘ ਬਰਾੜ, ਸੂਬੇਦਾਰ ਚਮਨ ਸਿੰਘ, ਕਰਨਦੀਪ ਸਿੰਘ, ਕਰਨ ਇਟਲੀ, ਸ਼ਾਮ ਮਨੋਹਰ ਵਰਮਾ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ। ਸ੍ਰੀ ਗਗਨ ਚੱਢਾ ਨੇ ਬਾਖੂਬੀ ਮੰਚ ਸਕੱਤਰ ਦੀ ਭੂਮਿਕਾ ਨਿਭਾਈ।