26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

150 ਕਰੋੜ ਦੇ ਵਿਕਾਸ ਕੰਮਾਂ ਦਾ ਏਜੰਡਾ 20 ਸਕਿੰਟ ’ ਚ ਪਾਸ ਹੰਗਾਮਾਪੂਰਨ ਰਹੀ ਨਗਰ ਨਿਗਮ ਹਾਊਸ ਦੀ ਮੀਟਿੰਗ ਭਾਜਪਾ ਤੇ ਕਾਂਗਰਸੀ ਕੌਂਸਲਰਾਂ ਵਲੋਂ ਨਾਅਰੇਬਾਜ਼ੀ, ਫਾੜੀਆਂ ਏਜੰਡੇ ਦੀਆਂ ਕਾਪੀਆਂ

ਜਲੰਧਰ, 25 ਨਵੰਬਰ (ਸ਼ਿਵ)- ਨਗਰ ਨਿਗਮ ਦੇ ਟਾਊਨ ਹਾਲ ’ਚ ਬੁੱਧਵਾਰ ਨੂੰ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਹੇਠ ਹੋਈ ਨਗਰ ਨਿਗਮ ਹਾਊਸ ਦੀ ਮੀਟਿੰਗ ਕੁਝ ਸਮੇਂ ਬਾਅਦ ਹੀ ਹੰਗਾਮੇ ਦੀ ਭੇਟ ਚੜ੍ਹ ਗਈ। ਮੀਟਿੰਗ ’ਚ ਕਰੀਬ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਵਾਲੇ ਏਜੰਡੇ ਨੂੰ ਮੇਅਰ ਨੇ ਮਹਿਜ਼ 20 ਸਕਿੰਟ ਵਿਚ ਬਿਨ੍ਹਾਂ ਕਿਸੇ ਚਰਚਾ ਦੇ ਪਾਸ ਕਰਵਾ ਦਿੱਤਾ।

ਅਜੀਤ ਡੈਸਕ 26-11-2026
ਜਲੰਧਰ, 25 ਨਵੰਬਰ (ਸ਼ਿਵ)- ਨਗਰ ਨਿਗਮ ਦੇ ਟਾਊਨ ਹਾਲ ’ਚ ਬੁੱਧਵਾਰ ਨੂੰ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਹੇਠ ਹੋਈ ਨਗਰ ਨਿਗਮ ਹਾਊਸ ਦੀ ਮੀਟਿੰਗ ਕੁਝ ਸਮੇਂ ਬਾਅਦ ਹੀ ਹੰਗਾਮੇ ਦੀ ਭੇਟ ਚੜ੍ਹ ਗਈ। ਮੀਟਿੰਗ ’ਚ ਕਰੀਬ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਵਾਲੇ ਏਜੰਡੇ ਨੂੰ ਮੇਅਰ ਨੇ ਮਹਿਜ਼ 20 ਸਕਿੰਟ ਵਿਚ ਬਿਨ੍ਹਾਂ ਕਿਸੇ ਚਰਚਾ ਦੇ ਪਾਸ ਕਰਵਾ ਦਿੱਤਾ। ਇਸ ਕਾਰਵਾਈ ਤੋਂ ਨਾਰਾਜ਼ ਭਾਜਪਾ ਤੇ ਕਾਂਗਰਸੀ ਕੌਂਸਲਰਾਂ ਨੇ ਨਾਅਰੇਬਾਜ਼ੀ ਕੀਤੀ ਸਗੋਂ ‘ਆਪ’ ਦੇ ਕੌਂਸਲਰਾਂ ਨੇ ਵੀ ਇਸ ਦੇ ਜਵਾਬ ਵਿਚ ਨਾਅਰੇਬਾਜ਼ੀ ਕੀਤੀ ਤੇ ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਭਾਜਪਾ ਤੇ ਕਾਂਗਰਸ ਦੇ ਕੌਂਸਲਰਾਂ ਨੇ ਏਜੰਡੇ ਦੀਆਂ ਕਾਪੀਆਂ ਫਾੜ ਕੇ ਗੁੱਸਾ ਜ਼ਾਹਰ ਕੀਤਾ। ਮੀਟਿੰਗ ਦੌਰਾਨ ਹੰਗਾਮੇ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਕਾਂਗਰਸੀ ਕੌਂਸਲਰ ਬੰਟੀ ਨੀਲਕੰਠ ਆਪਣੀ ਗੱਲ ਰੱਖ ਰਹੇ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਰੌਬਿਨ ਲਵ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਹੋਰ ਕੌਂਸਲਰਾਂ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ’ਤੇ ਕਾਂਗਰਸੀ ਕੌਂਸਲਰ ਸ੍ਰੀਮਤੀ ਆਸ਼ੂ ਸ਼ਰਮਾ ਨੇ ਰੌਬਿਨ ਲਵ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਹਰ ਵਾਰ ਮੀਟਿੰਗ ’ਚ ਹੰਗਾਮਾ ਕਰਕੇ ਕਾਰਵਾਈ ਨੂੰ ਖਤਮ ਕਰਵਾ ਦਿੰਦੇ ਹਨ। ਇਸ ਤੋਂ ਬਾਅਦ ਹਾਊਸ ਵਿਚ ਤਕਰਾਰ ਵਧ ਗਈ। ਇਸੇ ਦੌਰਾਨ ਮੇਅਰ ਵਨੀਤ ਧੀਰ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਏਜੰਡਾ ਪਾਸ ਕਰਵਾ ਕੇ ਮੀਟਿੰਗ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਉਹ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਤੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਣਾ ਨਾਲ ਮੀਟਿੰਗ ਹਾਲ ਤੋਂ ਚਲੇ ਗਏ। ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਿਚ ਇਤਿਹਾਸਕ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਕਿਸੇ ਵੀ ਇਲਾਕੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਗਿਆ। ਨਗਰ ਨਿਗਮ ਹਾਊਸ ਦੀ ਮੀਟਿੰਗ ਦਾ ਸਮਾਂ ਸਵੇਰੇ 11.30 ਵਜੇ ਤੈਅ ਕੀਤਾ ਗਿਆ ਸੀ ਪਰ ਬੰਟੂ ਸਭਰਵਾਲ ਦੇ ਧੜੇ ਨਾਲ ਸਬੰਧਤ ਯੂਨੀਅਨ ਵਲੋਂ ਮੀਟਿੰਗ ਹਾਲ ਦੇ ਬਾਹਰ ਧਰਨਾ-ਪ੍ਰਦਰਸ਼ਨ ਕੀਤੇ ਜਾਣ ਕਾਰਨ ਮੀਟਿੰਗ ਕਰੀਬ 45 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ। ਨਿਗਮ ਯੂਨੀਅਨ ਨੇ ਹਾਊਸ ਦੀ ਮੀਟਿੰਗ ਵਾਲੀ ਜਗ੍ਹਾ ਬਾਹਰ ਕੀਤਾ ਰੋਸ ਪ੍ਰਦਰਸ਼ਨ ਨਗਰ ਨਿਗਮ ਦੇ ਟਾਊਨ ਹਾਲ ਵਿਚ ਅੱਜ ਹੋਣ ਵਾਲੀ ਨਗਰ ਨਿਗਮ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਹੀ ਨਿਗਮ ਯੂਨੀਅਨ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਪ੍ਰਧਾਨ ਬੰਟੂ ਸਭਰਵਾਲ ਦੇ ਧੜੇ ਨਾਲ ਸਬੰਧਤ ਸੈਂਕੜੇ ਕਰਮਚਾਰੀਆਂ ਨੇ ਮੀਟਿੰਗ ਹਾਲ ਦੇ ਬਾਹਰ ਧਰਨਾ ਲਗਾ ਕੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ। ਧਰਨੇ ਕਾਰਨ ਕਈ ਕੌਂਸਲਰਾਂ ਨੂੰ ਮੀਟਿੰਗ ’ਚ ਪਹੁੰਚਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਹਾਲ ਵਿੱਚ ਪਹੁੰਚੇ ਤਾਂ ਬਾਅਦ ਵਿੱਚ ਉਹ ਧਰਨੇ ਵਾਲੀ ਥਾਂ ‘ਤੇ ਵੀ ਗਏ। ਕਮਿਸ਼ਨਰ ਨੇ ਖੁਦ ਫਰਸ਼ ‘ਤੇ ਬੈਠ ਕੇ ਯੂਨੀਅਨ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕੀਤੀ। । ਮੀਟਿੰਗ ਹਾਲ ਦੇ ਬਾਹਰ ਧਰਨਾ ਲੱਗੇ ਹੋਣ ਕਾਰਨ ਕਈ ਕੌਂਸਲਰਾਂ ਨੂੰ ਅੰਦਰ ਜਾਣ ਵਿਚ ਦੇਰੀ ਹੋਈ ਤੇ ਉਨ੍ਹਾਂ ਨੂੰ ਬਾਅਦ ਵਿਚ ਦੂਜੇ ਗੇਟ ਰਾਹੀਂ ਮੀਟਿੰਗ ਹਾਲ ਵਿਚ ਜਾਣਾ ਪਿਆ। (ਬਾਕੀ ਸਫ਼ਾ 7 ’ਤੇ)
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਕੰਵਰ ਸਰਾਏ ਦੀ ਦਾਦੀ ਨਮਿਤ ਭੋਗ ਕੱਲ੍ਹ ­ ਅਗਲੀ ਖ਼ਬਰ ਪਿੰਡ ਡਰੋਲੀ ਕਲਾਂ ’ ਚ ਪ੍ਰਵਾਸੀਆਂ ਦੀ ਗੁੰਡਾਗਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।