26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਦੀਪਕ ਰਸੂਲਪੁਰੀ ਨੇ ਸੰਵਿਧਾਨ ਦਿਵਸ ’ ਤੇ ਦਿਖਾਇਆ ਸ਼ਕਤੀ ਪ੍ਰਦਰਸ਼ਨ ਸੈਂਕੜੇ ਨੌਜਵਾਨਾਂ ਸਮੇਤ ਬਾਬਾ ਸਾਹਿਬ ਦੇ ਬੁੱਤ ’ਤੇ ਕੀਤੀਆਂ ਫੁੱਲ ਮਾਲਾਵਾਂ ਭੇਟ

ਫਿਲੌਰ, 25 ਨਵੰਬਰ (ਵਿਪਨ ਗੈਰੀ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਵਲੋਂ ਦੇਸ਼ ਨੂੰ ਦਿੱਤੇ ਸੰਵਿਧਾਨ ਦੀ ਯਾਦ ਵਿੱਚ ਮਨਾਏ ਜਾਂਦੇ ਸੰਵਿਧਾਨ ਦਿਵਸ ਦੀ ਪੂਰਵ ਸੰਧਿਆ ਨੂੰ ਮੁੱਖ ਰੱਖਦਿਆ ਫਿਲੌਰ ਵਿਖੇ ਅੰਬੇਡਕਰ ਸੈਨਾ ਪੰਜਾਬ ਤਹਿਸੀਲ ਫਿਲੌਰ ਦੇ ਪ੍ਰਧਾਨ ਦੀਪਕ ਰਸੂਲਪੁਰੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।

ਅਜੀਤ ਡੈਸਕ 26-11-2026
ਫਿਲੌਰ, 25 ਨਵੰਬਰ (ਵਿਪਨ ਗੈਰੀ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਵਲੋਂ ਦੇਸ਼ ਨੂੰ ਦਿੱਤੇ ਸੰਵਿਧਾਨ ਦੀ ਯਾਦ ਵਿੱਚ ਮਨਾਏ ਜਾਂਦੇ ਸੰਵਿਧਾਨ ਦਿਵਸ ਦੀ ਪੂਰਵ ਸੰਧਿਆ ਨੂੰ ਮੁੱਖ ਰੱਖਦਿਆ ਫਿਲੌਰ ਵਿਖੇ ਅੰਬੇਡਕਰ ਸੈਨਾ ਪੰਜਾਬ ਤਹਿਸੀਲ ਫਿਲੌਰ ਦੇ ਪ੍ਰਧਾਨ ਦੀਪਕ ਰਸੂਲਪੁਰੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੈਨਾ ਦੇ ਪ੍ਰਧਾਨ ਰਸੂਲਪੁਰੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸੈਨਾ ਦੇ ਮੈਂਬਰਾਂ ਨੇ ਫਿਲੌਰ ਵਿਖੇ ਮਾਰਚ ਕੀਤਾ ਅਤੇ ਸਥਾਨਕ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਕੋਲ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਬਾਬਾ ਸਾਹਿਬ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਉਪਰੰਤ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਅੰਬੇਡਕਰ ਸੈਨਾ ਦੇ ਆਗੂ ਰਸੂਲਪੁਰੀ ਨੇ ਦੱਸਿਆ ਕਿ 26 ਨਵੰਬਰ 1949 ਨੂੰ ਸੰਵਿਧਾਨ ਸਭਾ ਵੱਲੋਂ ਭਾਰਤੀ ਸੰਵਿਧਾਨ ਨੂੰ ਅਪਣਾਇਆ ਗਿਆ ਸੀ, ਜਿਸ ਦੀ ਯਾਦ ਵਿੱਚ ਹਰ ਸਾਲ 26 ਨਵੰਬਰ ਨੂੰ ਦੇਸ਼ ਭਰ ਵਿੱਚ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਅੰਬੇਡਕਰ ਸੈਨਾ ਦੇ ਮੈਂਬਰਾਂ ਸੰਜੀਵ ਕਾਦਰੀ, ਬਿੰਦਰ ਅੱਪਰਾ, ਕੇਸੀ ਕਲੇਰ ਲੰਬਰਦਾਰ, ਸੇਵਕ ਕਾਦਰੀ, ਡਾ.ਰਾਣਾ, ਰਿੱਕੂ ਲੋਈ, ਦਵਿੰਦਰ ਮੰਡੀ, ਬਲਵੀਰ ਸੁੱਮਣ, ਗਗਨ ਦੁੱਗਲ, ਕੇ.ਟੀ.ਅੱਪਰਾ, ਬਿੱਟੂ, ਬਲਰਾਜ ਛੌਕਰ, ਬਿੰਦਰ ਰਸੂਲਪੁਰੀ, ਪਵਨ ਭਮਰਾਂ, ਸਾਗਰ ਮਸਾਣੀ, ਰਾਜੇਸ਼ ਕੁਮਾਰ ਬਿੱਟੂ, ਮਨਪ੍ਰੀਤ ਮੰਨਾ, ਹਰਦੀਪ ਸਰਪੰਚ ਮੌਰੌ, ਕਰਨ ਲੰਬੜਦਾਰ, ਜੱਸਾ ਲੰਬੜਦਾਰ, ਲਲਿਤ ਪਵਾਰ, ਛਿੰਦਾ ਬੌਧ, ਤੇਜ ਪਾਲ ਸਿੰਗਰ, ਦਿਲਪ੍ਰੀਤ ਸਿੰਘ, ਨਿਰਮਲ ਰੱਤੂ, ਪਵਨ ਫਿਲੌਰ, ਮੋਹਿਤ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਡੀ . ਏ . ਵੀ . ਕਾਲਜ ਨਕੋਦਰ ਵਿਖੇ ‘ ਰਾਸ਼ਟਰੀ ਏਕਤਾ ਦਿਵਸ ’ ਮਨਾਇਆ ਅਗਲੀ ਖ਼ਬਰ ਸ਼ਾਹਕੋਟ ਵਿਖੇ ਸ਼ਿਆਮ ਮਹਾਂਉਤਸਵ ਦੇ ਸੰਬੰਧ ’ ਚ ਭਲਕੇ ਸਜਾਈ ਜਾਵੇਗੀ ‘ ਵਿਸ਼ਾਲ ਨਿਸ਼ਾਨ ਯਾਤਰਾ ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।