26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ - ਭਾਜਪਾ ਗੱਠਜੋੜ ਹੋਣ ’ ਤੇ ਭੋਗਪੁਰ ’ ਚ ਵਰਕਰਾਂ ਤੇ ਆਗੂਆਂ ਨੇ ਮਨਾਈ ਖੁਸ਼ੀ

ਭੋਗਪੁਰ, 25 ਨਵੰਬਰ (ਕਮਲਜੀਤ ਸਿੰਘ ਡੱਲੀ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਗੱਠਜੋੜ ਹੋਣ ਦੀ ਖੁਸ਼ੀ ਵਿੱਚ ਭੋਗਪੁਰ ਵਿਖੇ ਦੋਵਾਂ ਪਾਰਟੀਆਂ ਦੇ ਵਰਕਰਾਂ ਅਤੇ ਆਗੂਆਂ ਵਲੋਂ ਖੁਸ਼ੀ ਮਨਾਈ ਗਈ। ਇਸ ਮੌਕੇ ਵਰਕਰਾਂ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ ਤੇ ਗੱਠਜੋੜ ਨੂੰ ਪੰਜਾਬ ਦੀ ਰਾਜਨੀਤੀ ਲਈ ਇੱਕ ਅਹਿਮ ਕਦਮ ਦੱਸਿਆ।

ਅਜੀਤ ਡੈਸਕ 26-11-2026
ਭੋਗਪੁਰ, 25 ਨਵੰਬਰ (ਕਮਲਜੀਤ ਸਿੰਘ ਡੱਲੀ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਗੱਠਜੋੜ ਹੋਣ ਦੀ ਖੁਸ਼ੀ ਵਿੱਚ ਭੋਗਪੁਰ ਵਿਖੇ ਦੋਵਾਂ ਪਾਰਟੀਆਂ ਦੇ ਵਰਕਰਾਂ ਅਤੇ ਆਗੂਆਂ ਵਲੋਂ ਖੁਸ਼ੀ ਮਨਾਈ ਗਈ। ਇਸ ਮੌਕੇ ਵਰਕਰਾਂ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ ਤੇ ਗੱਠਜੋੜ ਨੂੰ ਪੰਜਾਬ ਦੀ ਰਾਜਨੀਤੀ ਲਈ ਇੱਕ ਅਹਿਮ ਕਦਮ ਦੱਸਿਆ। ਇਸ ਮੌਕੇ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨਾਲ ਦੋਵਾਂ ਪਾਰਟੀਆਂ ਦੇ ਵਰਕਰਾਂ ’ਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਇਕੱਠੇ ਹੋਣ ਨਾਲ ਪੰਜਾਬ ’ਚ ਲੋਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਆਉਣ ਵਾਲੇ ਸਮੇਂ ’ਚ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2027 ਵਿਚ ਸਰਕਾਰ ਅਕਾਲੀ-ਭਾਜਪਾ ਗਠਜੋੜ ਦੀ ਬਣੇਗੀ। ਇਸ ਮੌਕੇ ਗੁਰਦੀਪ ਸਿੰਘ ਲਾਹ ਦੜਾ, ਸਾਬਕਾ ਚੇਅਰਮੈਨ, ਅੰਮ੍ਰਿਤਪਾਲ ਸਿੰਘ ਖਰਲ ਕਲਾਂ, ਸਰਕਲ ਜਥੇਦਾਰ ਭੋਗਪੁਰ ਦਿਹਾਤੀ, ਰਾਜਿੰਦਰਪਾਲ ਸਿੰਘ ਡੱਲਾ ਬੀ.ਸੀ. ਵਿੰਗ ਪ੍ਰਧਾਨ ਹਲਕਾ ਆਦਮਪੁਰ, ਸ਼ਿੰਦਰ ਢਿੱਲੋਂ ਬਹਿਰਾਮ ਮੀਤ ਪ੍ਰਧਾਨ ਪੰਜਾਬ, ਹਰਜੀਤ ਸਿੰਘ ਸਰਪੰਚ ਸਿੰਘਪੁਰ, ਬਿਕਰ ਸਿੰਘ ਖੋਜਪੁਰ, ਸੁਖਜੀਤ ਸਿੰਘ ਬਾਜਵਾ ਭੋਗਪੁਰ, ਬੀਬੀ ਸਤਵੰਤ ਕੌਰ ਮੀਤ ਪ੍ਰਧਾਨ, ਸੁਖਜੀਤ ਸਿੰਘ ਐਮ.ਸੀ., ਹਰਪ੍ਰੀਤ ਸਿੰਘ ਰੋਮੀ ਲਾਹਦੜਾ, ਕੁਲਵੰਤ ਸਿੰਘ ਮੱਲ੍ਹੀ ਸੰਮਤੀ ਮੈਂਬਰ, ਗਗਨਦੀਪ ਸਿੰਘ, ਹਰਬਲਿੰਦਰ ਸਿੰਘ, ਬੋਲੀਨਾ ਸਰਕਲ ਪ੍ਰਧਾਨ, ਮਨਮੀਤ ਸਿੰਘ ਵਿੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ, ਵਿਸ਼ਾਲ ਅਗਰਵਾਲ, ਦਲਬੀਰ ਸਿੰਘ ਮਾਨ, ਗੁਰਮੇਲ ਸਿੰਘ ਲੰਬੜਦਾਰ, ਚਰਨ ਸਿੰਘ ਲੰਬੜਦਾਰ, ਗੁਰਵਿੰਦਰ ਸਿੰਘ ਘੁੰਮਣ, ਗੁਰਜੀਤ ਸਿੰਘ ਸਨੋਰਾ, ਪਰਮਿੰਦਰ ਸਿੰਘ ਕਰਵਲ, ਸਨੀ ਸਰਪੰਚ ਲਾਹਦੜਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਕੇਂਦਰੀ ਵਿਦਿਆਲਿਆ ਨੰਬਰ -2 ਜਲੰਧਰ ਛਾਉਣੀ ਵਿਖੇ ਸਾਲਾਨਾ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ‘ਮਾਵਾਂ - ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ਵਾਲੀਆਂ ਆਂਗਣਵਾੜੀ ਵਰਕਰਾਂ ਨੂੰ 19.64 ਲੱਖ ਰੁਪਏ ਦਾ ਚੈੱਕ ਭੇਟ­

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।