26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਿਜਲੀ ਗੁੱਲ ਹੋਣ ਨਾਲ ਸ਼ਹਿਰ ਦੇ ਕਈ ਚੌਕਾਂ ਦੀਆਂ ਲਾਈਟਾਂ ਹੋਈਆਂ ਬੰਦ-ਅੱਧਾ ਘੰਟਾ ਜਾਮ ਰਹੀ ਆਵਾਜਾਈ

ਜਲੰਧਰ, 26 ਨਵੰਬਰ (ਜਤਿੰਦਰ ਪੰਮੀ)-ਅੱਜ ਰਾਤ ਅਚਾਨਕ ਬਿਜਲੀ ਗੁੱਲ ਰਹਿਣ ਕਾਰਨ ਸ਼ਹਿਰ ਦੇ ਕਈ ਚੌਕਾਂ ਦੀਆਂ ਟ੍ਰੈਫਿਕ ਲਾਈਟਾਂ ਬੰਦ ਰਹਿਣ ਨਾਲ ਆਵਾਜਾਈ ਪ੍ਰਭਾਵਿਤ ਰਹੀ, ਜਿਸ ਕਾਰਨ ਵੱਖ-ਵੱਖ ਚੌਕਾਂ ’ਚ ਲੋਕ ਅੱਧਾ ਘੰਟਾ ਜਾਮ ’ਚ ਫਸੇ ਰਹੇ। ਅਚਾਨਕ ਬਿਜਲੀ ਸਪਲਾਈ ਠੱਪ ਹੋਣ ਕਾਰਨ ਟ੍ਰੈਫਿਕ ਲਾਈਟਾਂ ਬੰਦ ਹੋਣ ਤੇ ਜਾਮ ਲੱਗਣ ਕਾਰਨ ਟ੍ਰੈਫਿਕ ਪੁਲਿਸ ਨੂੰ ਆਵਾਜਾਈ ਬਹਾਲ ਕਰਵਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।

ਸ਼ਹਿਰ ਅੰਦਰ ਰਾਤ ਨੂੰ ਅਚਾਨਕ ਬਿਜਲੀ ਸਪਲਾਈ ਠੱਪ ਹੋਣ ਕਰਕੇ ਟ੍ਰੈਫਿਕ ਲਾਈਟਾਂ ਬੰਦ ਹੋਣ ਨਾਲ ਸੰਵਿਧਾਨ ਚੌਕ ’ਚ ਖੜ੍ਹੇ ਵਾਹਨ। ਤਸਵੀਰ : ਜੀ. ਪੀ. ਸਿੰਘ 27-11-2026
ਜਲੰਧਰ, 26 ਨਵੰਬਰ (ਜਤਿੰਦਰ ਪੰਮੀ)-ਅੱਜ ਰਾਤ ਅਚਾਨਕ ਬਿਜਲੀ ਗੁੱਲ ਰਹਿਣ ਕਾਰਨ ਸ਼ਹਿਰ ਦੇ ਕਈ ਚੌਕਾਂ ਦੀਆਂ ਟ੍ਰੈਫਿਕ ਲਾਈਟਾਂ ਬੰਦ ਰਹਿਣ ਨਾਲ ਆਵਾਜਾਈ ਪ੍ਰਭਾਵਿਤ ਰਹੀ, ਜਿਸ ਕਾਰਨ ਵੱਖ-ਵੱਖ ਚੌਕਾਂ ’ਚ ਲੋਕ ਅੱਧਾ ਘੰਟਾ ਜਾਮ ’ਚ ਫਸੇ ਰਹੇ। ਅਚਾਨਕ ਬਿਜਲੀ ਸਪਲਾਈ ਠੱਪ ਹੋਣ ਕਾਰਨ ਟ੍ਰੈਫਿਕ ਲਾਈਟਾਂ ਬੰਦ ਹੋਣ ਤੇ ਜਾਮ ਲੱਗਣ ਕਾਰਨ ਟ੍ਰੈਫਿਕ ਪੁਲਿਸ ਨੂੰ ਆਵਾਜਾਈ ਬਹਾਲ ਕਰਵਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਦੱਸਣਯੋਗ ਹੈ ਕਿ ਇਹ ਸਮੱਸਿਆ ਸਿਰਫ਼ ਅੱਜ ਦੀ ਨਹੀਂ ਬਲਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਜਿਹਾ ਹੀ ਚੱਲ ਰਿਹਾ ਹੈ। ਅਚਾਨਕ ਬਿਜਲੀ ਬੰਦ ਹੋ ਜਾਂਦੀ ਹੈ ਤੇ ਟ੍ਰੈਫਿਕ ਲਾਈਟਾਂ ਬੰਦ ਹੋਣ ਨਾਲ ਇਕਦਮ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਕਾਰਨ ਲੋਕ ਅੱਧੇ ਤੋਂ ਇਕ ਘੰਟੇ ਤੱਕ ਟ੍ਰੈਫਿਕ ਜਾਮ ਵਿੱਚ ਫਸੇ ਰਹਿੰਦੇ ਹਨ। ਟ੍ਰੈਫਿਕ ਜਾਮ ਹੋਣ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਮਰੀਜ਼ਾਂ ਵਾਲੀਆਂ ਐਂਬੂਲੈਂਸਾਂ ਵੀ ਜਾਮ ’ਚ ਫਸ ਜਾਂਦੀਆਂ ਹਨ। ਏਨਾ ਹੀ ਨਹੀਂ ਜਾਮ ’ਚ ਕਈ ਵੀ. ਆਈ. ਪੀ. ਵਾਹਨ ਵੀ ਫਸ ਜਾਂਦੇ ਹਨ। ਅਜੇ ਜਾਮ ਕਾਰਨ ਕਈ ਵਾਰ ਵਾਹਨ ਆਪਸ ’ਚ ਵੀ ਟੱਕਰਾ ਜਾਂਦੇ ਹਨ। ਇਸ ਕਾਰਨ ਲੋਕਾਂ ਵਿਚਾਲੇ ਝਗੜੇ ਵੀ ਹੁੰਦੇ ਹਨ। ਟ੍ਰੈਫਿਕ ਲਾਈਟਾਂ ਦੀ ਸਮੱਸਿਆ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਬਾਰੇ ਗੱਲਬਾਤ ਕਰਦਿਆਂ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਨੇ ਕਿਹਾ ਕਿ ਟ੍ਰੈਫਿਕ ਲਾਈਟਾਂ ਬਿਜਲੀ ਠੱਪ ਹੋਣ ਨਾਲ ਬੰਦ ਨਾ ਹੋਣ ਇਸ ਦਾ ਬਦਲਵਾਂ ਪ੍ਰਬੰਧ ਵੀ ਹੋਣਾ ਚਾਹੀਦਾ ਹੈ ਜਾਂ ਉਥੇ ਸੋਲਰ ਸਿਸਟਮ ਲੱਗਣ ਚਾਹੀਦਾ ਹੈ ਤਾਂ ਜੋ ਬਿਜਲੀ ਗੁੱਲ ਹੋਣ ਨਾਲ ਟ੍ਰੈਫਿਕ ਲਾਈਟਾਂ ਬੰਦ ਨਾ ਹੋਣ ਤੇ ਆਵਾਜਾਈ ਆਮ ਵਾਂਗ ਚੱਲਦੀ ਰਹੇ। ਟ੍ਰੈਫਿਕ ਲਾਈਟਾਂ ਬੰਦ ਰਹਿਣ ਤੇ ਜਾਮ ਲੱਗਣ ਬਾਰੇ ਪੁੱਛੇ ਜਾਣ ’ਤੇ ਥਾਣਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਸੰਜੀਵ ਕੁਮਾਰ ਨੇ ਕਿਹਾ ਕਿ ਪਾਵਰਕਾਮ ਵਲੋਂ ਅਚਾਨਕ ਕੱਟ ਲਾਉਣ ਕਾਰਨ ਹੀ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਚੌਕਾਂ ’ਚ ਜਾ ਕੇ ਵਾਹਨਾਂ ਨੂੰ ਜਾਮ ਵਿਚੋਂ ਸੁਰੱਖਿਅਤ ਅੱਗੇ ਤੋਰਨ ਲਈ ਕੰਮ ਕਰ ਰਹੇ ਹਨ। ਓਧਰ ਪਾਵਰਕਾਮ ਜਲੰਧਰ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਪਾਵਰਕਾਮ ਮੁੱਖ ਦਫ਼ਤਰ ਵਲੋਂ ਹੀ ਕੱਟ ਲੱਗ ਰਹੇ ਹਨ।
ਪਿਛਲੀ ਖ਼ਬਰ ਸੰਵਿਧਾਨ ਦਿਵਸ ਮੌਕੇ ਪੁਰਾਣੀ ਪੈਨਸ਼ਨ ਦੀ ਮੰਗ ਕਰਦੇ ਮੁਲਾਜ਼ਮਾਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ ਅਗਲੀ ਖ਼ਬਰ ਮੌਸਮ ਤਬਦੀਲੀ ਹੋਣ ਦੇ ਬਾਵਜੂਦ ਘਰੇਲੂ ਵਰਗ ’ਤੇ ਵੀ ਲੱਗਣ ਲੱਗੇ ਬਿਜਲੀ ਦੇ ਕੱਟ- ਬਿਜਲੀ ਗੁੱਲ ਹੋਣ ਨਾਲ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।