27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਤਿੰਨ ਰੋਜ਼ਾ ‘ਲੂਈ ਬ੍ਰੇਲ ਰਾਸ਼ਟਰੀ ਪੱਧਰੀ ਮੁਕਾਬਲੇ 2026’ ਸਫਲਤਾਪੂਰਵਕ ਸਮਾਪਤ

ਜਲੰਧਰ, 26 ਨਵੰਬਰ (ਐੱਮ. ਐੱਸ.

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸ੍ਰੀਮਤੀ ਰਸ਼ਮੀ ਮਿੱਤਲ, ਸ੍ਰੀਮਤੀ ਗੁਰਜੋਤ ਕੌਰ ਹਮਦਰਦ, ਵਿਕਰਾਂਤ ਦੱਤਾ, ਇੰਦਰਪ੍ਰੀਤ ਸਿੰਘ, ਅਵਤਾਰ ਸਿੰਘ, ਅਸ਼ਵਨੀ ਬਖ਼ਸ਼ੀ, ਪ੍ਰਦੀਪ ਕੁਮਾਰ ਅਤੇ ਹੋਰ। ਤਸਵੀਰ : ਜੀ.ਪੀ. ਸਿੰਘ 27-11-2026
ਜਲੰਧਰ, 26 ਨਵੰਬਰ (ਐੱਮ. ਐੱਸ. ਲੋਹੀਆ) - ਹਰ ਵਿਅਕਤੀ ਨੂੰ ਸਿੱਖਣ, ਮੁਕਾਬਲਾ ਕਰਨ, ਅੱਗੇ ਵਧਣ ਤੇ ਆਪਣੀ ਪ੍ਰਤਿਭਾ ਦਿਖਾਉਣ ਦੇ ਬਰਾਬਰ ਮੌਕੇ ਦੇਣ ਲਈ ਲੂਈ ਬ੍ਰੇਲ ਵੈਲਫੇਅਰ ਐਸੋਸੀਏਸ਼ਨ ਫਾਰ ਦੀ ਬਲਾਈਂਡ ਵਲੋਂ ਦੋਆਬਾ ਕਾਲਜ, ਜਲੰਧਰ ਵਿਖੇ ਤਿੰਨ ਰੋਜ਼ਾ ‘ਲੂਈ ਬ੍ਰੇਲ ਰਾਸ਼ਟਰੀ ਪੱਧਰੀ ਮੁਕਾਬਲੇ 2026’ ਸਫਲਤਾਪੂਰਵਕ ਕਰਵਾਏ ਗਏ। ਸੰਸਥਾ ਦੇ ਪ੍ਰਧਾਨ ਵਿਕਰਾਂਤ ਦੱਤਾ, ਉਪ ਪ੍ਰਧਾਨ ਅਸ਼ਵਨੀ ਬਖ਼ਸ਼ੀ, ਸੈਕਟਰੀ ਅਨੀਤਾ, ਜੁਆਇੰਟ ਸੈਕਟਰੀ ਅਵਤਾਰ ਸਿੰਘ, ਕੈਸ਼ੀਅਰ ਤਜਿੰਦਰ ਸਿੰਘ, ਚੇਅਰਪਰਸਨ ਇੰਦਰਪ੍ਰੀਤ ਸਿੰਘ, ਸਲਾਹਕਾਰ ਬਿਹਾਰੀ ਲਾਲ, ਕਾਰਜਕਾਰੀ ਮੈਂਬਰ ਗੁਰਸ਼ਰਨਜੀਤ ਸਿੰਘ, ਕਸ਼ਮੀਰਾ ਸਿੰਘ, ਮਹਿਕ ਗਿੱਲ, ਪ੍ਰਦੀਪ ਕੁਮਾਰ, ਰਾਜ ਕੁਮਾਰ, ਮੁਕੁਲ ਖੰਨਾ, ਨੌਨਿਹਾਲ ਸਿੰਘ ਅਤੇ ਪਰਮਜੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਇਨ੍ਹਾਂ ਸਮਾਗਮਾਂ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਲਗਭਗ 450 ਨੇਤਰਹੀਣ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ, ਕੋਆਰਡੀਨੇਟਰਾਂ ਤੇ ਹੋਰ ਸਹਿਯੋਗੀਆਂ ਸਮੇਤ ਭਾਗ ਲਿਆ। ਇਸ ਰਾਸ਼ਟਰੀ ਮੰਚ ਰਾਹੀਂ ਭਾਗੀਦਾਰਾਂ ਨੇ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ। ਸਮਾਗਮ ਦੌਰਾਨ ਸ੍ਰੀਮਤੀ ਰਸ਼ਮੀ ਮਿੱਤਲ (ਪ੍ਰੋ ਚਾਂਸਲਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ), ਸ਼ੀਤਲ ਵਿੱਜ (ਮੁੱਖ ਸੰਪਾਦਕ ਦੈਨਿਕ ਸਵੇਰਾ; ਪ੍ਰਧਾਨ, ਸ੍ਰੀ ਦੇਵੀ ਤਾਲਾਬ ਮੰਦਰ), ਸ੍ਰੀਮਤੀ ਗੁਰਜੋਤ ਕੌਰ ਹਮਦਰਦ (ਸੀਨੀਅਰ ਐਗਜ਼ੀਕਿਊਟਿਵ ‘ਅਜੀਤ’ ਪ੍ਰਕਾਸ਼ਨ ਸਮੂਹ), ਪ੍ਰਦੀਪ ਭੰਡਾਰੀ (ਪ੍ਰਿੰਸੀਪਲ, ਦੋਆਬਾ ਕਾਲਜ), ਸ਼ੁਭਮ ਕੁਮਾਰ (ਜੁਆਇੰਟ ਸੈਕਟਰੀ, ਰੋਟਾਰੈਕਟ ਕਲੱਬ ਆਫ ਐੱਨ.ਏ.ਬੀ.) ਤੇ ਸ੍ਰੀਮਤੀ ਸ਼ਵੇਤਾ ਧੀਰ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋ ਕੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਕੰਪਿਊਟਰ ਟਾਇਪੰਗ ਐਂਡ ਐਕੁਰੇਸੀ ਤੇ ਕੁਇਜ਼ ਮੁਕਾਬਲਿਆਂ ਦਾ ਸਹਿ-ਆਯੋਜਨ ਰੋਟਰੈਕਟ ਕਲੱਬ ਆਫ਼ ਐੱਨ.ਏ.ਬੀ. ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਕਰਵਾਏ ਸ਼ਤਰੰਜ ਮੁਕਾਬਲੇ ’ਚ ਪਹਿਲਾ ਇਨਾਮ : ਅਮਿਤ ਗੁਪਤਾ (ਭਾਰਤ ਨੇਤਰਹੀਣ ਵਿਦਿਆਲਿਆ, ਦਿੱਲੀ), ਦੂਜਾ ਇਨਾਮ : ਅਮਿਤ ਕੁਮਾਰ (ਅਖਿਲ ਭਾਰਤੀ ਸੰਘ, ਦਿੱਲੀ), ਤੀਜਾ ਇਨਾਮ : ਸਨੀ ਕੁਮਾਰ ਚੌਹਾਨ (ਇੰਸਟੀਚਿਊਟ ਫਾਰ ਦੀ ਬਲਾਈਂਡ, ਸੈਕਟਰ 26, ਚੰਡੀਗੜ੍ਹ) ਅਤੇ ਹੌਂਸਲਾ-ਅਫ਼ਜ਼ਾਈ ਇਨਾਮ : ਜੋਤੀ (ਟੈਗੋਰ ਇੰਟਰਨੈਸ਼ਨਲ ਸਕੂਲ, ਦਿੱਲੀ) ਨੇ ਪ੍ਰਾਪਤ ਕੀਤਾ। ਸੀਨੀਅਰ ਲਾਈਟ ਮਿਊਜ਼ਿਕ ਮੁਕਾਬਲੇ ’ਚ ਪਹਿਲਾ ਇਨਾਮ : ਅਕਸ਼ੈ ਕੁਮਾਰ (ਰਾਸ਼ਟਰੀ ਅੰਧ ਵਿਦਿਆਲਿਆ, ਜਲੰਧਰ), ਦੂਜਾ ਇਨਾਮ : ਟੋਪ ਲਾਲ ਸਾਹੂ, ਤੀਜਾ ਇਨਾਮ : ਖੁਸ਼ਪ੍ਰੀਤ ਸਿੰਘ ਅਤੇ ਹੌਂਸਲਾ-ਅਫ਼ਜ਼ਾਈ ਇਨਾਮ : ਰੀਤੀ ਨੇ ਪ੍ਰਾਪਤ ਕੀਤਾ। ਜੂਨੀਅਰ ਲਾਈਟ ਮਿਊਜ਼ਿਕ ਮੁਕਾਬਲੇ ’ਚ ਪਹਿਲਾ ਇਨਾਮ : ਪਰਲ (ਸ੍ਰੀ ਜਗਦੰਬਾ ਅੰਧ ਵਿਦਿਆਲਿਆ), ਦੂਜਾ ਇਨਾਮ : ਅਬਦੁਲ ਅਹਦ (ਜੀ. ਸੇਨ ਸੈਕੰਡਰੀ ਸਪੈਸ਼ਲ ਸਕੂਲ ਫਾਰ ਬੋਇਜ਼), ਤੀਜਾ ਇਨਾਮ : ਸੂਰਜ ਸਿੰਘ (ਜੇ.ਪੀ.ਐੱਮ. ਸੀਨੀਅਰ ਸੈਕੰਡਰੀ ਸਕੂਲ ਫਾਰ ਦੀ ਬਲਾਈਂਡ), ਹੌਂਸਲਾ-ਅਫ਼ਜ਼ਾਈ ਇਨਾਮ : ਰਾਧਿਕਾ ਵਿਸ਼ਵਕਰਮਾ (ਮਹੇਸ਼ ਦ੍ਰਿਸ਼ਟੀਹੀਨ ਕਲਿਆਣ ਸੰਘ, ਇੰਦੌਰ) ਨੇ ਪ੍ਰਾਪਤ ਕੀਤਾ। ਡਾਂਸ ਮੁਕਾਬਲੇ ’ਚ ਪਹਿਲਾ ਇਨਾਮ : ਆਂਚਲ ਗੌਤਮ (ਵੀ.ਆਰ.ਟੀ.ਸੀ. ਫਾਰ ਦੀ ਬਲਾਈਂਡ, ਹੈਬੋਵਾਲ, ਲੁਧਿਆਣਾ), ਦੂਜਾ ਇਨਾਮ : ਧਨਿਕਾ (ਇੰਸਟੀਚਿਊਟ ਫਾਰ ਦੀ ਬਲਾਈਂਡ, ਸੈਕਟਰ 26, ਚੰਡੀਗੜ੍ਹ), ਤੀਜਾ ਇਨਾਮ : ਰਮੇਲੀਆ ਅਤੇ ਹੌਂਸਲਾ-ਅਫ਼ਜ਼ਾਈ ਇਨਾਮ : ਜੀਆ ਚੌਬੇ (ਇੰਸਟੀਚਿਊਟ ਫਾਰ ਦ ਬਲਾਈਂਡ, ਸੈਕਟਰ 26, ਚੰਡੀਗੜ੍ਹ) ਨੇ ਪ੍ਰਾਪਤ ਕੀਤਾ। ਬ੍ਰੇਲ ਰੀਡਿੰਗ ਮੁਕਾਬਲੇ ’ਚ ਪਹਿਲਾ ਇਨਾਮ : ਅਮਰ ਜੋਤ ਸਿੰਘ, ਦੂਜਾ ਇਨਾਮ : ਸਤਿਆਨੰਦ ਰਾਓ, ਤੀਜਾ ਇਨਾਮ : ਗਰਿਮਾ ਠਾਕੁਰ ਅਤੇ ਹੌਂਸਲਾ-ਅਫ਼ਜ਼ਾਈ ਇਨਾਮ : ਅਨਮੋਲ ਨੂੰ ਮਿਲਿਆ। ਬ੍ਰੇਲ ਰਾਈਟਿੰਗ ਮੁਕਾਬਲੇ ’ਚ ਪਹਿਲਾ ਇਨਾਮ : ਨਿਕੇਸ਼ ਸ਼ਰਮਾ, ਦੂਜਾ ਇਨਾਮ : ਆਕਾਸ਼ ਕੁਮਾਰ, ਤੀਜਾ ਇਨਾਮ : ਵਿਸ਼ਾਲ ਕੁਮਾਰ ਵਰਮਾ ਅਤੇ ਹੌਂਸਲਾ-ਅਫ਼ਜ਼ਾਈ ਇਨਾਮ : ਵਿਕਾਸ ਨੇ ਪ੍ਰਾਪਤ ਕੀਤਾ। ਕੰਪਿਊਟਰ ਟਾਈਪਿੰਗ ਐਂਡ ਐਕਿਊਰੇਸੀ ਮੁਕਾਬਲੇ ’ਚ ਪਹਿਲਾ ਇਨਾਮ : ਧਰਮੇਂਦਰ ਯਾਦਵ (ਐੱਚ.ਐੱਸ.ਐੱਸ.ਐੱਸ.ਬੀ.ਬੀ.), ਦੂਜਾ ਇਨਾਮ : ਮੋਹਿਤ (ਜੇ.ਪੀ.ਐੱਮ.), ਤੀਜਾ ਇਨਾਮ : ਸੁਸ਼ੀਲ (ਜੇ.ਪੀ.ਐੱਮ.) ਅਤੇ ਹੌਂਸਲਾ-ਅਫ਼ਜ਼ਾਈ ਇਨਾਮ : ਰਿਸ਼ਿਕਾ ਰਣਵੇ (ਦ੍ਰਿਸ਼ਟੀ ਕਲਿਆਣ ਸੰਘ) ਅਤੇ ਮਾਨਸੀ (ਨੈਸ਼ਨਲ ਐਸੋਸੀਏਸ਼ਨ ਫਾਰ ਦੀ ਬਲਾਈਂਡ ਐੱਨ.ਏ.ਬੀ.) ਨੇ ਪ੍ਰਾਪਤ ਕੀਤੇ। ਸੰਸਥਾ ਵਲੋਂ ਨੇਤਰਹੀਣ ਵਿਦਿਆਰਥੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਣ ’ਚ ਸਹਾਇਤਾ ਦੇਣ ਲਈ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ। ਸਕਾਲਰਸ਼ਿਪ ਪ੍ਰਾਪਤਕਰਨ ਵਾਲਿਆਂ ’ਚ ਸ਼ਿਵਾਂਗੀ (ਡੀ.ਪੀ.ਪੀ.ਐੱਸ., ਦਿੱਲੀ), ਆਂਚਲ ਗੌਤਮ (ਵੀ.ਆਰ.ਟੀ.ਸੀ., ਲੁਧਿਆਣਾ), ਆਰਯਨ (ਜੀ.ਐੱਸ.ਐੱਸ.ਬੀ.ਬੀ., ਸੇਵਾਕੁਟੀਰ) ਸ਼ਾਮਲ ਸਨ। ਸਮਾਗਮ ਦੌਰਾਨ ਰਾਜਾ (ਪ੍ਰਧਾਨ, ਪੀ.ਪੀ.ਆਰ. ਮਾਰਕੀਟ), ਹੈਰੀ ਕਿੰਗ, ਅਸ਼ੋਕ ਸਰੀਨ (ਹਿੱਕੀ), ਸੁਭਾਸ਼ ਸੋਂਧੀ, ਪੁਲਕਿਤ, ਹਿਮਾਂਸ਼ੂ ਸ਼ਰਮਾ, ਰਣਧੀਰ ਸਿੰਘ ਧੀਰਾ, ਦਵਿੰਦਰ ਦਿਆਲਪੁਰੀ (ਅੰਤਰਰਾਸ਼ਟਰੀ ਗਾਇਕ), ਜਸਪ੍ਰੀਤ ਸਿੰਘ ਰਿਪੀ (ਪ੍ਰਧਾਨ, ਸ਼ੇਖਾਂ ਬਾਜ਼ਾਰ) ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਭੰਡਾਰੀ ਨੇ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਕਰਕੇ ਪੰਜਾਬ ਦੇ ਅਸਲ ਮੁੱਦਿਆਂ ਤੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕੀਤਾ-ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।