02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਟੁੱਟਦੇ ਤਾਰੇ

ਅਜੀਤ ਡੈਸਕ 19-07-2026

ਗਰਮੀਆਂ ਦੇ ਦਿਨ ਸਨ। ਸਾਰਾ ਪਰਿਵਾਰ ਰਾਤ ਨੂੰ ਛੱਤ ਉੱਪਰ ਪਿਆ ਸੀ। ਤਾਰਿਆਂ ਨਾਲ ਅਸਮਾਨ ਭਰਿਆ ਪਿਆ ਸੀ। ਤਾਰੇ ਟਿਮਟਿਮਾਂ ਰਹੇ ਸਨ, ਦਾਦੀ ਬਾਤਾਂ ਸੁਣਾ ਰਹੀ ਸੀ। ਅਚਾਨਕ ਇਕ ਤਾਰਾ ਟੁੱਟ ਗਿਆ ਤਾਂ ਛੋਟੀ ਪੋਤੀ ਰਾਣੋ ਨੇ ਕਿਹਾ ਕਿ ਬੇਬੇ ਤਾਰਾ ਟੁੱਟ ਗਿਆ ਤਾਂ ਵੱਡੇ ਪੋਤੇ ਦੇਵ ਨੇ ਪੁੱਛਿਆ ਕਿ ਬੇਬੇ ਤਾਰੇ ਕਿਉਂ ਟੁੱਟਦੇ ਹਨ ਤਾਂ ਦਾਦੀ ਨੇ ਦੱਸਿਆ ਕਿ ਜਦ ਕੋਈ ਵੱਡਾ ਬੰਦਾ ਮਰਦਾ ਹੈ ਤਾਂ ਤਾਰਾ ਟੁੱਟਦਾ ਹੈ। ਹੁਣ ਦੇਵ ਜਦ ਦਾਦਾ ਬਣ ਗਿਆ ਤਾਂ ਦੇਵ ਅਸਮਾਨ ਵੱਲ ਦੇਖਦਾ ਹੈ ਅਤੇ ਸੋਚਦਾ ਹੈ ਕਿ ਹੁਣ ਨਾ ਕੋਈ ਛੱਤ 'ਤੇ ਸੌਂਦਾ ਹੈ ਅਤੇ ਨਾ ਹੀ ਕੋਈ ਤਾਰਾ ਦਿਸਦਾ ਹੈ, ਟੁੱਟਣੇ ਤਾਂ ਪਾਸੇ ਰਹੇ। ਦਿਸਣ ਵੀ ਕਿੱਦਾਂ ਹੁਣ ਤਾਂ ਪ੍ਰਦੂਸ਼ਣ ਨੇ ਸਭ ਕੁਝ ਢੱਕ ਲਿਆ ਹੈ ਅਤੇ ਅੱਜ ਹਰ ਕੋਈ ਵੱਡਾ ਬੰਦਾ ਬਣਿਆ ਫਿਰਦਾ ਹੈ। ਉਹ ਸਮਾਂ ਕਿੰਨਾ ਸੋਹਣਾ ਹੁੰਦਾ ਸੀ, ਕਾਸ਼ ਉਹ ਸਮਾਂ ਹੁਣ ਹੁੰਦਾ। ਬੰਦੇ ਤਾਂ ਵੱਡੇ ਦਿਸਦੇ ਹਨ ਪਰ ਤਾਰੇ ਟੁੱਟਦੇ ਨਹੀਂ ਦਿਸਦੇ।
-ਮੋਬਾਈਲ : 94176-56523

ਪਿਛਲੀ ਖ਼ਬਰ Severe Weather Forces 2,364 Flight Cancellations | ਅਮਰੀਕੀ ਅਸਮਾਨ 'ਚ ਤੂਫ਼ਾਨਾਂ ਦਾ ਕਹਿਰ, 2,364 ਉਡਾਣਾਂ ਰੱਦ ਅਗਲੀ ਖ਼ਬਰ ਕਸ਼ਮੀਰੀ ਪੁਲਾਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।