25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨਹਿਲੇ 'ਤੇ ਦਹਿਲਾ ਮੇਰਾ ਪੁੱਤਰ ਇਕ ਨੰਬਰ 'ਤੇ ਆਇਆ

ਨਹਿਲੇ 'ਤੇ ਦਹਿਲਾ ਮੇਰਾ ਪੁੱਤਰ ਇਕ ਨੰਬਰ 'ਤੇ ਆਇਆ

ਅਜੀਤ ਡੈਸਕ 25-10-2026

ਉਰਦੂ ਅਦਬ ਦੇਨਾਮਵਰ ਅਦੀਬਾਂ ਵਿਚ ਇਕ ਨਾਂਅ ਇਬਰਾਹੀਮ ਜਲੀਸ ਵੀ ਹੈ, ਜਿਸ ਬਾਰੇ ਮਸ਼ਹੂਰ ਹੈ ਕਿ ਜਨਾਬ ਇਬਰਾਹੀਮ ਜਲੀਸ ਬਹੁਤ ਝੂਠ ਬੋਲਣ ਵਾਲੇ ਹਨ |

ਇਕ ਦਿਨ ਜਨਾਬ ਹਮੀਦ ਅਖ਼ਤਰ ਨੇ ਉਨ੍ਹਾਂ ਨੂੰ  ਕਿਹਾ, 'ਮੈਂ ਜ਼ਿੰਦਗੀ ਵਿਚ ਝੂਠ ਬੋਲਣ ਵਾਲੇ ਆਦਮੀ ਵੇਖੇ ਹਨ ਪਰ ਤੁਹਾਡੇ ਤੋਂ ਵੱਡਾ ਝੂਠ ਬੋਲਣ ਵਾਲਾ ਨਹੀਂ ਵੇਖਿਆ, ਤੁਹਾਡੀ ਨਜ਼ਰ ਵਿਚ ਜੇਕਰ ਤੁਹਾਡੇ ਤੋਂ ਵੱਡਾ ਇਸ ਮੈਦਾਨ ਵਿਚ ਤੁਹਾਡੇ ਤੋਂ ਅੱਗੇ ਹੋਵੇ ਤਾਂ ਦੱਸ ਦਿਓ |' ਜਨਾਬ ਜਲੀਸ ਨੇ ਜਵਾਬ ਦਿੱਤਾ, 'ਹਾਂ ਹੈ |' ਜਨਾਬ ਹਮੀਦ ਸਾਹਿਬ ਨੇ ਪੁੱਛਿਆ, 'ਕੌਣ?' ਜਨਾਬ ਜਲੀਸ ਨੇ ਜਵਾਬ ਦਿੱਤਾ, 'ਮੇਰੇ ਪਿਤਾ ਜੀ, ਮੈਂ ਬੀ.ਏ. ਇਕ ਨੰਬਰ ਲੈ ਕੇ ਪਾਸ ਹੋਇਆ ਤਾਂ ਮੇਰੇ ਪਿਤਾ ਨੇ ਸਾਰੇ ਸ਼ਹਿਰ ਦੇ ਬੰਦਿਆਂ ਨੂੰ  ਬੁਲਾ ਕੇ ਇਕ ਪਾਰਟੀ ਦਿੱਤੀ ਕਿ ਮੇਰਾ ਬੇਟਾ ਯੂਨੀਵਰਸਿਟੀ ਵਿਚੋਂ ਇਕ ਨੰਬਰ 'ਤੇ ਆਇਆ ਹੈ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668

ਪਿਛਲੀ ਖ਼ਬਰ ਫਰਿਸ਼ਤੇ ਅਗਲੀ ਖ਼ਬਰ ਸੁਨੇਹਾ ਭਾਵੇਂ ਉੱਲੂਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।