15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕਿਸਾਨ ਗੁਰਰਾਜ ਸਿੰਘ ਵਿਰਕ ਦੀ ਲਿਖੀ ਪੁਸਤਕ 'ਕਿੰਨੂ ਦਾ ਰੋਜ਼ਨਾਮਚਾ' ਦੀ ਘੁੰਡ ਚੁਕਾਈ

ਅਜੀਤ ਡੈਸਕ 01-02-2026
ਕੋਟਕਪੂਰਾ, 31 ਜਨਵਰੀ (ਮੇਘਰਾਜ)-ਅੱਜ ਸਿਹਤਮੰਦ ਬਾਗ਼ ਪਰਿਵਾਰ ਭਾਰਤ ਦੇ ਸੰਸਥਾਪਕ ਗੁਰਰਾਜ ਸਿੰਘ ਵਿਰਕ ਵਲੋਂ ਲਿਖੀ ਕਿਤਾਬ 'ਕਿੰਨੂ ਦਾ ਰੋਜ਼ਨਾਮਚਾ' ਦੀ ਘੁੰਡ ਚੁਕਾਈ ਡਾ. ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ ਵਲੋਂ ਸਥਾਨਕ ਇਕ ਹੋਟਲ ਵਿਖੇ ਕਰਵਾਏ ਸਾਦੇ ਸਮਾਗਮ ਦੌਰਾਨ ਕੀਤੀ ਗਈ ¢ ਇਸ ਕਿਤਾਬ 'ਚ ਸਰਲ ਭਾਸ਼ਾ 'ਚ ਕਿੰਨੂ ਦੇ ਬਾਗਾਂ ਦੀ ਦੇਖਭਾਲ ਅਤੇ ਸਮੱਸਿਆਵਾਂ ਦਾ ਢੁੱਕਵਾਂ ਹੱਲ ਦੱਸਿਆ ਗਿਆ ਹੈ¢ ਇਸ ਸਮਾਗਮ ਦਾ ਸੰਚਾਲਨ ਡਾ. ਗੁਰਦਰਸ਼ਨ ਸਿੰਘ ਕੇ.ਵੀ.ਕੇ ਫ਼ਰੀਦਕੋਟ ਵਲੋਂ ਵਧੀਆ ਢੰਗ ਨਾਲ ਕੀਤਾ | ਇਸ ਮੌਕੇ ਡਾ. ਪ੍ਰਸ਼ੋਤਮ ਅਰੋੜਾ ਉੱਘੇ ਕੀਟ ਵਿਗਿਆਨੀ ਅਬੋਹਰ ਅਤੇ ਡਾ. ਜਗਦੀਸ਼ ਅਰੋੜਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਕੇ ਬਾਗਬਾਨ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ ¢ ਅਮਰਜੀਤ ਸਿੰਘ ਢਿੱਲੋਂ ਮੈਂਬਰ ਪ੍ਰਬੰਧਕੀ ਬੋਰਡ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਅਮਨਪ੍ਰੀਤ ਸਿੰਘ ਬਰਾੜ ਸਾਬਕਾ ਮੈਂਬਰ ਨੇ ਵੀ ਇਸ ਸਮਾਗਮ 'ਚ ਸ਼ਮੂਲੀਅਤ ਕੀਤੀ¢ ਇਸ ਮੌਕੇ ਕੇ.ਵੀ.ਕੇ ਫ਼ਰੀਦਕੋਟ ਤੋਂ ਡਾ. ਆਰ.ਕੇ ਸਿੰਘ, ਅਗਾਂਵਧੂ ਕਿਸਾਨ ਹਰੀਸ਼ ਗਾਂਧੀ, ਸੌਰਭ ਗਾਂਧੀ, ਸੁਖਮੰਦਰ ਸਿੰਘ ਬਰਾੜ, ਹਾਰਡੀ ਗਾਂਧੀ, ਨਵਦੀਪ ਸਿੰਘ ਬਰਾੜ, ਐਡਵੋਕੇਟ ਰਾਬਿੰਦਰ ਸਿੰਘ, ਅਮਰੀਕ ਸਿੰਘ ਟਹਿਣਾ, ਹਰਜੀਤ ਸਿੰਘ ਬਰਾੜ, ਨਵਦੀਪ ਸਿੰਘ ਸਮਾਘ, ਅੰਮਿ੍ਤ ਸਿੰਘ ਸਮਾਘ, ਅਮਰਿੰਦਰ ਸਿੰਘ ਸਮਾਘ, ਹਰਮੀਤ ਗਰੋਵਰ, ਅੰਮਿ੍ਤ ਲਾਲ ਸ਼ਰਮਾ, ਲਵਲੀ ਸ਼ਰਮਾ, ਹਾਕਮ ਸਿੰਘ ਬਰਾੜ, ਬਲਵਿੰਦਰ ਸਿੰਘ ਦਿਓਲ, ਮਨੀਸ਼ ਗੋਇਲ, ਇਕਬਾਲ ਸਿੰਘ, ਕੁਲਵਿੰਦਰ ਸਿੰਘ ਮੌੜ, ਪਰਮਜੀਤ ਸਿੰਘ ਮਾਨ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰੈੱਸ ਟਰੱਸਟ ਕੋਟਕਪੂਰਾ ਦੀ ਵਿਸ਼ੇਸ਼ ਇਕੱਤਰਤਾ ਹੋਈ ਅਗਲੀ ਖ਼ਬਰ ਗੁਰਿੰਦਰ ਬਰਾੜ ਵਿਧਾਇਕ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।