15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪ੍ਰੈੱਸ ਟਰੱਸਟ ਕੋਟਕਪੂਰਾ ਦੀ ਵਿਸ਼ੇਸ਼ ਇਕੱਤਰਤਾ ਹੋਈ

ਪ੍ਰੈੱਸ ਟਰੱਸਟ ਕੋਟਕਪੂਰਾ ਦੀ ਹੋਈ ਇਕੱਤਰਤਾ 'ਚ ਹਿੱਸਾ ਲੈਂਦੇ ਹੋਏ ਅਹੁਦੇਦਾਰ ਅਤੇ ਮੈਂਬਰ | ਅਜੀਤ ਤਸਵੀਰ <br/> 01-02-2026
ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਪ੍ਰੈੱਸ ਟਰੱਸਟ ਕੋਟਕਪੂਰਾ ਦੀ ਇਕ ਮੀਟਿੰਗ ਪ੍ਰਧਾਨ ਸੁਭਾਸ਼ ਮਹਿਤਾ ਦੀ ਪ੍ਰਧਾਨਗੀ ਹੇਠ ਹਰਿੰਦਰ ਸਿੰਘ ਅਹੂਜਾ ਦੀ ਦੁਕਾਨ 'ਤੇ ਹੋਈ, ਜਿਸ ਵਿਚ ਸਮੂਹ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਸਭ ਤੋਂ ਪਹਿਲਾਂ ਸੁਭਾਸ਼ ਮਹਿਤਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ | ਉਪਰੰਤ ਟਰੱਸਟ ਵਲੋਂ ਭਵਿੱਖ 'ਚ ਕਰਨ ਵਾਲੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਟਰੱਸਟ ਵਲੋਂ ਇਕ ਕੈਲੰਡਰ ਜਾਰੀ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ | ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਹੋਈ ਚੋਣ 'ਚ ਸੁਭਾਸ਼ ਮਹਿਤਾ ਪ੍ਰਧਾਨ, ਹਰਿੰਦਰ ਸਿੰਘ ਅਹੂਜਾ ਸਰਪ੍ਰਸਤ, ਤਰਸੇਮ ਚੋਪੜਾ ਚੇਅਰਮੈਨ, ਵੀ.ਪੀ ਸਿੰਘ ਵਾਈਸ ਚੇਅਰਮੈਨ, ਕਮਲ ਕਟਾਰੀਆ ਪੀ.ਆਰ.ਓ, ਗਗਨ ਅਰੋੜਾ ਖ਼ਜ਼ਾਨਚੀ, ਰਾਜਾ ਸ਼ਰਮਾ ਸਲਾਹਕਾਰ, ਰਾਜੂ ਕੰਡਾ ਪ੍ਰੈਸ ਸਕੱਤਰ, ਦੀਪਕ ਮਹਿਤਾ ਕਾਨੂੰਨੀ ਸਲਾਹਕਾਰ, ਬਲਜਿੰਦਰ ਬੱਲੀ ਜਨਰਲ ਸੈਕਟਰੀ, ਕੇ.ਸੀ ਸੰਜੇ ਸੀਨੀਅਰ ਮੀਤ ਪ੍ਰਧਾਨ, ਬਾਬੂ ਸਿੰਘ ਮੱਕੜ ਸਲਾਹਕਾਰ, ਹੁਕਮ ਚੰਦ ਬੀ.ਏ ਸੰਯੁਕਤ ਸਕੱਤਰ, ਜਸਵਿੰਦਰ ਜੱਸੀ ਵਾਈਸ ਪ੍ਰਧਾਨ, ਰਮਨ ਚਾਵਲਾ ਤੇ ਅਜੇ ਮਨਚੰਦਾ ਮੈਂਬਰ ਅਤੇ ਸ਼ਾਮ ਸੰੁਦਰ ਅਰੋੜਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਪ੍ਰਧਾਨ ਸੁਭਾਸ਼ ਮਹਿਤਾ ਨੇ ਆਪਣੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਜਥੇਬੰਦੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਭਨਾਂ ਦਾ ਸਹਿਯੋਗ ਲਿਆ ਜਾਵੇਗਾ ਅਤੇ ਮਿਲ-ਜੁਲ ਕੇ ਕਾਰਜ ਕੀਤੇ ਜਾਣਗੇ |
ਪਿਛਲੀ ਖ਼ਬਰ ਤਿੰਨ ਦਿਨਾ 'ਬਨੀ ਕੈਂਪ' ਸਫ਼ਲਤਾ ਪੂਰਵਕ ਸਮਾਪਤ ਅਗਲੀ ਖ਼ਬਰ ਪ੍ਰੈੱਸ ਟਰੱਸਟ ਕੋਟਕਪੂਰਾ ਦੀ ਵਿਸ਼ੇਸ਼ ਇਕੱਤਰਤਾ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।