27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਵੱਡੀ ਗਿਣਤੀ 'ਚ ਅਧਿਆਪਕ 22 ਦੀ ਮਹਾਂ ਰੋਸ ਰੈਲੀ 'ਚ ਭਾਗ ਲੈਣਗੇ

ਅਜੀਤ ਡੈਸਕ 18-02-2026
ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਅਧਿਆਪਕਾਂ ਤੋਂ ਤਰੱਕੀ ਅਤੇ ਨੌਕਰੀ ਵਿਚ ਬਣੇ ਰਹਿਣ ਲਈ ਅਧਿਆਪਕ ਯੋਗਤਾ ਟੈਸਟ ਦੇ ਵਿਰੋਧ ਵਿਚ ਮਿਤੀ 22 ਫਰਵਰੀ ਨੂੰ ਇਕ ਮਹਾਂ ਰੋਸ ਰੈਲੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ | ਇਸ ਰੋਸ ਰੈਲੀ ਵਿਚ ਬਲਾਕ ਮੁਕਤਸਰ-1 ਤੋਂ ਵੱਡੀ ਗਿਣਤੀ ਵਿਚ ਅਧਿਆਪਕ ਭਾਗ ਲੈਣਗੇ | ਡੈਮੋਕਰੈਟਿਕ ਟੀਚਰ ਫ਼ਰੰਟ ਦੀ ਇਕਾਈ ਬਲਾਕ ਮੁਕਤਸਰ-1 ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਜਥੇਬੰਦੀ ਵਲੋਂ ਇਸ ਸਬੰਧੀ ਤਿਆਰੀ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਅਧਿਆਪਕਾਂ ਨੂੰ ਟੈੱਟ ਦੇ ਬਹਾਨੇ ਮੁੱਖ ਮੁੱਦਿਆਂ ਤੋਂ ਉਲਝਾ ਰਹੀ ਹੈ ਤਾਂ ਕਿ ਲੋਕ ਅਜਿਹੇ ਗੈਰ ਜ਼ਰੂਰੀ ਮਸਲਿਆਂ ਵਿਚ ਉਲਝ ਕੇ ਰਹਿ ਜਾਣ ਅਤੇ ਕੱਟੇ ਗਏ 36 ਤਰ੍ਹਾਂ ਦੇ ਭੱਤੇ ਅਤੇ 16 ਪ੍ਰਤੀਸ਼ਤ ਡੀ.ਏ. ਅਤੇ ਤਨਖਾਹ ਕਮਿਸ਼ਨ ਦੇ ਬਕਾਏ ਬਾਰੇ ਆਵਾਜ਼ ਨਾ ਉਠਾਉਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਵਿਚ ਮਤਾ ਪਾ ਕੇ ਅਤੇ ਮੁੱਖ ਮੰਤਰੀ ਨੂੰ ਇਸ ਮਸਲੇ 'ਤੇ ਆਪਣੇ ਬਿਆਨ ਜਾਰੀ ਕਰਕੇ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਪੈਨਿਕ ਦੀ ਸਥਿਤੀ ਵਿਚ ਬਾਹਰ ਕੱਢਣਾ ਚਾਹੀਦਾ ਹੈ | ਉਨ੍ਹਾਂ ਸਮੂਹ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮਹਾਂ ਰੈਲੀ ਦਾ ਹਿੱਸਾ ਬਣ ਕੇ 22 ਫਰਵਰੀ ਨੂੰ ਸਰਕਾਰ ਨੂੰ ਇਸ ਮਾਰੂ ਫੈਸਲੇ ਨੂੰ ਵਾਪਸ ਲੈਣ ਲਈ ਅਧਿਆਪਕ ਏਕਤਾ ਦਾ ਸਬੂਤ ਦੇਣ ਅਤੇ ਵੱਧ ਤੋਂ ਵੱਧ ਗਿਣਤੀ ਵਿਚ ਇਸ ਰੋਸ ਰੈਲੀ ਵਿਚ ਭਾਗ ਲੈਣ |
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ ਚੋਰੀ ਦੀਆਂ ਵੱਖ-ਵੱਖ ਵਾਰਦਾਤਾਂ 'ਚ 3 ਦੋਸ਼ੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।