27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਗੁਰੂ ਨਾਨਕ ਕਾਲਜ ਵਲੋਂ ਡਾਰਵਿਨ ਦਿਵਸ ਮਨਾਇਆ

ਅਜੀਤ ਡੈਸਕ 18-02-2026
ਸ੍ਰੀ ਮੁਕਤਸਰ ਸਾਹਿਬ, 17 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਬਨਸਪਤੀ ਵਿਗਿਆਨ ਵਿਭਾਗ ਵਲੋਂ ਡਾਰਵਿਨ ਦਿਵਸ ਮਨਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਜ਼ਿਕਰਯੋਗ ਹੈ ਕਿ ਡਾਰਵਿਨ ਦਿਵਸ 1809 ਵਿਚ ਵਿਕਾਸਵਾਦੀ ਜੀਵ ਵਿਗਿਆਨ ਦੇ ਪਿਤਾ ਚਾਰਲਸ ਡਾਰਵਿਨ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਤਾਂ ਜੋ ਵਿਕਾਸ ਤੇ ਪੌਦਾ ਵਿਗਿਆਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਉਜ਼ਾਗਰ ਕੀਤਾ ਜਾ ਸਕੇ | ਡਾ. ਮਨਦੀਪ ਕੌਰ ਢਿੱਲੋਂ ਮੁਖੀ ਬਨਸਪਤੀ ਵਿਗਿਆਨ ਵਿਭਾਗ ਨੇ ਵਿਦਿਆਰਥੀਆਂ ਨੂੰ ਚਾਰਲਸ ਡਾਰਵਿਨ ਦੀਆਂ ਖੋਜਾਂ ਦੀ ਮਹੱਤਤਾ ਅਤੇ ਸਾਡੇ ਵਾਤਾਵਰਣ ਤੇ ਪੌਦਿਆਂ ਦੀਆਂ ਪ੍ਰਜਾਤੀਆਂ ਦੀ ਰੱਖਿਆ ਦੀ ਮਹੱਤਤਾ ਬਾਰੇ ਦੱਸਿਆ | ਸੰਜੀਵ ਕੁਮਾਰ ਪਿ੍ੰਸੀਪਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ੍ਰੀ ਮੁਕਤਸਰ ਸਾਹਿਬ ਨੇ ਕਾਲਜ ਦੇ ਬੋਟੈਨੀਕਲ ਗਾਰਡਨ ਵਿਚ ਲਗਾਉਣ ਲਈ ਬੂਟੇ ਦਾਨ ਕੀਤੇ | ਸੰਜੀਵ ਕੁਮਾਰ ਨੇ ਪੌਦਿਆਂ ਦੀਆਂ ਪ੍ਰਜਾਤੀਆਂ ਦੀ ਮਹੱਤਤਾ ਤੇ ਸਾਡੀਆਂ ਸਥਾਨਕ ਪ੍ਰਜਾਤੀਆਂ ਦੀ ਰੱਖਿਆ ਦੀ ਸਖ਼ਤ ਲੋੜ ਬਾਰੇ ਵੀ ਦੱਸਿਆ | ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਮਾਂ ਰੂਪੀ ਕੁਦਰਤ ਦੇ ਨੇੜੇ ਲਿਆਉਣ ਵਿਚ ਯੋਗਦਾਨ ਪਾਉਣ ਲਈ ਵਿਭਾਗ ਦੇ ਮੁਖੀ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਮਿਮਿਟ ਵਿਖੇ 'ਪ੍ਰਸ਼ਨ ਹੱਲ ਤੇ ਫਰੀਲਾਂਸਿੰਗ ਪ੍ਰੋਜੈਕਟਸ 'ਚ ਭਾਗੀਦਾਰੀ' ਵਿਸ਼ੇ 'ਤੇ ਸੈਸ਼ਨ ਅਗਲੀ ਖ਼ਬਰ ਚੇਤਨਾ ਪ੍ਰੀਖਿਆ 'ਚੋਂ ਨਵਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।