30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਾਵਿ-ਸੰਗ੍ਰਹਿ ਲੋਕ-ਅਰਪਣ ਸਮਾਗਮ 22 ਨੂੰ

ਅਜੀਤ ਡੈਸਕ 20-02-2026
ਕੋਟਕਪੂਰਾ, 19 ਫ਼ਰਵਰੀ (ਮੋਹਰ ਸਿੰਘ ਗਿੱਲ)-ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ ਸਬਦ-ਸਾਂਝ ਕੋਟਕਪੂਰਾ ਵਲੋਂ ਇਕ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮੰਚ ਦੇ ਜਨਰਲ ਸਕੱਤਰ ਕੁਲਵਿੰਦਰ ਵਿਰਕ ਅਤੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਦੱਸਿਆ ਕਿ 22 ਫ਼ਰਵਰੀ ਦਿਨ ਐਤਵਾਰ ਨੂੰ ਬੀ.ਪੀ.ਈ.ਓ ਦਫ਼ਤਰ-ਹਾਲ, ਡਾਕਖਾਨੇ ਵਾਲੀ ਗਲੀ ਕੋਟਕਪੂਰਾ ਵਿਖੇ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਮੈਗਜ਼ੀਨ 'ਪੰਜਾਬੀਅਤ' ਅਤੇ ਸੰਤੋਖ ਮਿਨਹਾਸ ਦੇ ਨਵੇਂ ਛਪੇ ਕਾਵਿ-ਸੰਗ੍ਰਹਿ 'ਸ਼ਬਦ ਹੀ ਜੀਉ ਹੈ' ਦਾ ਲੋਕ-ਅਰਪਣ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਨਾਵਲਕਾਰ ਜੀਤ ਸਿੰਘ ਸੰਧੂ ਸਿੱਖਾਂ ਵਾਲਾ ਕਰਨਗੇ | ਮੁੱਖ ਮਹਿਮਾਨ ਵਜੋਂ ਉਘੇ ਚਿੰਤਕ ਅਤੇ ਕਵੀ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਸ਼ਿਰਕਤ ਕਰਨਗੇ | ਇਸ ਸਮਾਗਮ ਦੌਰਾਨ ਸ਼ਾਮਿਲ ਹੋਏ ਕਵੀਆਂ ਦਾ ਇਕ ਵਿਸ਼ੇਸ਼ ਕਵੀ-ਦਰਬਾਰ ਵੀ ਕਰਵਾਇਆ ਜਾਵੇਗਾ | ਇਸ ਮੌਕੇ ਸਭ ਹਾਜ਼ਰੀਨ ਨੂੰ 'ਪੰਜਾਬੀਅਤ' ਮੈਗਜ਼ੀਨ ਦਾ ਨਵਾਂ ਅੰਕ ਮਾਣ-ਸਤਿਕਾਰ ਵਜੋਂ ਭੇਟ ਕੀਤਾ ਜਾਵੇਗਾ |
ਪਿਛਲੀ ਖ਼ਬਰ ਵਪਾਰੀਆਂ ਦੀਆਂ ਮੁਸ਼ਕਿਲਾਂ ਸੰਬੰਧੀ ਵੱਖ-ਵੱਖ ਵਿਭਾਗਾਂ ਨੇ ਕੀਤਾ ਵਿਚਾਰ-ਵਟਾਂਦਰਾ ਅਗਲੀ ਖ਼ਬਰ ਰੇਲਵੇ ਵਲੋਂ ਅੰਮਿ੍ਤਸਰ-ਮਾਨਸੀ-ਅੰਮਿ੍ਤਸਰ ਰਿਜ਼ਰਵਡ ਸਪੈਸ਼ਲ ਐਕਸਪੈੱ੍ਰਸ ਰੇਲਗੱਡੀ ਚਲਾਉਣ ਦਾ ਫ਼ੈਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।