30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਧਾਰਮਿਕ ਅਸਥਾਨਾਂ ਨੂੰ ਜਾਂਦੇ ਰਸਤਿਆਂ 'ਤੇ ਲੋਕ ਕੂੜਾ ਸੁੱਟਣ ਤੋਂ ਗੁਰੇਜ਼ ਕਰਨ-ਪੰਚਾਇਤ

ਅਜੀਤ ਡੈਸਕ 28-02-2026
ਦੋਦਾ, 27 ਫ਼ਰਵਰੀ (ਰਵੀਪਾਲ)-ਜ਼ਿਲ੍ਹੇ ਦੀ ਸਬ ਤਹਿਸੀਲ ਦੋਦਾ ਵਿਖੇ ਧਾਰਮਿਕ ਅਸਥਾਨਾਂ ਦੇ ਰਸਤਿਆਂ ਉਪਰ ਲੋਕਾਂ ਵਲੋਂ ਸੁੱਟੇ ਜਾਂਦੇ ਕੂੜਾ ਕਰਕਟ ਤੋਂ ਗ੍ਰਾਮਪੰਚਾਇਤ ਦੋਦਾ ਤੇ ਸੈਕਟਰੀ ਨੇ ਮਨਾਹੀ ਕਰਦੇ ਹੋਏ ਖ਼ਾਸ ਕਰਕੇ ਦੁਕਾਨਦਾਰਾਂ ਨੂੰ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ | ਅਵਤਾਰ ਸਿੰਘ ਸੈਕਟਰੀ ਤੇ ਭਾਗ ਸਿੰਘ ਸਰਪੰਚ ਨੇ ਦੱਸਿਆ ਕਿ ਮੇਨ ਬੱਸ ਅੱਡੇ ਤੋਂ ਪਿੰਡ ਵੱਲ ਜਾਂਦੀ ਸੜਕ 'ਤੇ ਲੋਕ ਕੂੜਾ ਕਰਕਟ ਸੁੱਟ ਕੇ ਸ਼ਰਧਾਲੂ ਦੇ ਮਨਾਂ ਨੂੰ ਠੇਸ ਪਹੁੰਚਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੇ ਡੇਰਾ ਬਾਬਾ ਕਿ੍ਸ਼ਨਦਾਸ ਤੇ ਡੇਰਾ ਬਾਬਾ ਧਿਆਨ ਦਾਸ ਜੀ ਅਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਨੂੰ ਜਾਂਦੇ ਰਸਤੇ ਵਿਚ ਲੋਕ ਖ਼ਾਸ ਕਰਕੇ ਬੱਸ ਅੱਡੇ ਦੇ ਦੁਕਾਨਦਾਰ ਕੂੜਾ ਕਰਕਟ, ਪੋਲੀਥੀਨ ਲਿਫ਼ਾਫ਼ੇ ਆਦਿ ਸੁੱਟਦੇ ਹਨ, ਜਿਸ ਨਾਲ ਦੁਕਾਨਦਾਰਾਂ ਦੇ ਸੀਵਰੇਜ਼ ਖ਼ਾਲ ਵੀ ਬੰਦ ਹੋ ਜਾਂਦਾ ਹੈ | ਉਨ੍ਹਾਂ ਅੱਜ ਅਪੀਲ ਕਰਕੇ ਖ਼ਾਲੀ ਪਲਾਟਾਂ 'ਚ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ ਤੇ ਕਰਵਾਈ ਕਰਨ ਦੀ ਚਿਤਾਵਨੀ ਦਿੱਤੀ | ਪਿੰਡ ਵਾਸੀਆਂ ਨੇ ਕਿਹਾ ਕਿ ਖ਼ਾਲੇ 'ਚ ਕੂੜਾ ਸੁੱਟਣ ਨਾਲ ਗੰਦਾ ਪਾਣੀ ਸੜਕ 'ਤੇ ਆ ਜਾਂਦਾ ਹੈ, ਜਿਸ ਨਾਲ ਸੜਕ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰ ਖ਼ਾਲੇ ਵਿਚ ਕੂੜਾ ਸੁੱਟਣ ਤੋਂ ਨਾ ਹਟੇ ਤਾਂ ਪਾਣੀ ਬੰਦ ਕਰ ਦਿੱਤਾ ਜਾਵੇਗਾ, ਜਿਸ ਦੇ ਜ਼ਿੰਮੇਵਾਰ ਦੁਕਾਨਦਾਰ ਹੋਣਗੇ |
ਪਿਛਲੀ ਖ਼ਬਰ ਭਾਕਿਯੂ ਏਕਤਾ (ਸਿੱਧੂਪੁਰ) ਨੇ ਟੋਲ ਪਲਾਜਾ ਆਮ ਲੋਕਾਂ ਲਈ ਮੁਫ਼ਤ ਕੀਤਾ ਅਗਲੀ ਖ਼ਬਰ ਪੁਲਿਸ ਨੇ ਟਰਾਂਸਫ਼ਾਰਮਰ ਚੋਰੀ ਕਰਨ ਵਾਲਿਆਂ ਨੂੰ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।