02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ

ਅਜੀਤ ਡੈਸਕ 03-03-2026
ਰੁਪਾਣਾ, 2 ਮਾਰਚ (ਜਗਜੀਤ ਸਿੰਘ)-ਪਿੰਡ ਰੁਪਾਣਾ ਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਬੱਤ ਦੇ ਭਲੇ ਲਈ ਰੁਪਾਣਾ ਤੋਂ ਸੋਥਾ ਰੋਡ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ | ਪਾਠੀ ਜਗਤਾਰ ਸਿੰਘ ਵਲੋਂ ਸਰਬੱਤ ਦੇ ਭਲੇ ਤੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ | ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਸੰਗਤਾਂ ਨੂੰ ਅਤੁੱਟ ਗੁਰੂ ਕੇ ਲੰਗਰ ਵਰਤਾਏ ਗਏ | ਇਸ ਮੌਕੇ ਪਾਠੀਆਂ ਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗ੍ਰਾਮ ਪੰਚਾਇਤ, ਮੁਹਤਬਰ ਵਿਅਕਤੀ ਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਮਲੋਟ ਵਿਖੇ ਕਿਸ਼ਤਾਂ 'ਚ ਬਣ ਰਹੇ ਜੀ.ਟੀ. ਰੋਡ ਡਿਵਾਈਡਰ ਦੀ ਹੁਣ ਪੂਰਾ ਬਣਨ ਦੀ ਆਸ ਬੱਝੀ ਅਗਲੀ ਖ਼ਬਰ ਜੀਵਨ ਪ੍ਰਮਾਣ ਸਰਟੀਫ਼ਿਕੇਟ ਆਨਲਾਈਨ ਕਰਨ ਸੰਬੰਧੀ ਦਿੱਤੀ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।