01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪਿੰਡ ਤਾਮਕੋਟ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 03-03-2026
ਰੁਪਾਣਾ, 2 ਮਾਰਚ (ਜਗਜੀਤ ਸਿੰਘ)-ਪਿੰਡ ਤਾਮਕੋਟ ਦੇ ਫੁੱਟਬਾਲ ਖਿਡਾਰੀਆਂ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼. ਤੇ ਨਗਰ ਦੇ ਸਹਿਯੋਗ ਨਾਲ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਕ੍ਰਮਵਾਰ ਗ੍ਰਾਮ ਪੰਚਾਇਤ, ਦਾਨੀ ਵੀਰਾਂ ਤੇ ਮੁਹਤਬਰ ਵਿਅਕਤੀਆਂ ਵਲੋਂ ਕੀਤਾ ਗਿਆ | ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ 32 ਟੀਮਾਂ ਨੇ ਭਾਗ ਲਿਆ | ਇਨ੍ਹਾਂ ਟੀਮਾਂ ਦਾ ਫਾਈਨਲ ਮੁਕਾਬਲਾ ਭੁਲੇਰੀਆ ਤੇ ਆਲਮਵਾਲਾ ਦੀ ਟੀਮ ਵਿਚਕਾਰ ਹੋਇਆ, ਜਿਸ 'ਚ ਆਲਮਵਾਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ 51 ਹਜ਼ਾਰ ਰੁਪਏ ਤੇ ਕੱਪ ਜਿੱਤਿਆ, ਜਦਕਿ ਭੁਲੇਰੀਆ ਦੀ ਟੀਮ ਨੇ 41 ਹਾਜ਼ਰ ਰੁਪਏ ਤੇ ਸਨਮਾਨ ਚਿੰਨ੍ਹ ਪ੍ਰਾਪਤ ਕੀਤਾ | ਤਾਮਕੋਟ ਦੇ ਖਿਡਾਰੀਆਂ ਵਲੋਂ 3 ਤੋਂ ਲੈ ਕੇ 8 ਸਥਾਨ ਤੱਕ ਰਹਿਣ ਵਾਲੀਆਂ ਟੀਮਾਂ ਨੂੰ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਦਿੱਤੇ ਤੇ ਇਸ ਤੋਂ ਇਲਾਵਾ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਪਿੰਡ ਦੇ ਖਿਡਾਰੀਆਂ, ਸੇਵਾਦਾਰਾਂ, ਦਾਨੀ ਵੀਰਾਂ ਤੇ ਗ੍ਰਾਮ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ 'ਚ ਕੁੱਕੜ ਫ਼ੜ੍ਹਨ ਦੇ ਮੁਕਾਬਲਿਆਂ ਤੋਂ ਇਲਾਵਾ ਹੋਰ ਕਈ ਮੁਕਾਬਲੇ ਕਰਵਾਏ ਗਏ |
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਸੀ. ਐੱਚ. ਓਜ਼. ਨੂੰ ਦਿੱਤੀ ਕੈਂਸਰ ਜਾਗਰੂਕਤਾ ਟ੍ਰੇਨਿੰਗ ਅਗਲੀ ਖ਼ਬਰ ਹੋਲਿਕਾ ਪੂਜਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।