05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਟਰਾਂਸਫ਼ਾਰਮਰ 'ਚੋਂ ਤੇਲ ਚੋਰੀ

ਅਜੀਤ ਡੈਸਕ 06-03-2026
ਮਲੋਟ, 5 ਮਾਰਚ (ਅਜਮੇਰ ਸਿੰਘ ਬਰਾੜ)-ਪਿੰਡ ਆਲਮਵਾਲਾ ਦੇ ਕਿਸਾਨ ਗੁਰਨਾਮ ਸਿੰਘ ਪੁੱਤਰ ਕੌਰ ਸਿੰਘ ਦੇ ਖੇਤ 'ਚ ਲੱਗੇ ਟਰਾਂਸਫ਼ਾਰਮਰ 'ਚੋਂ ਚੋਰ ਤੇਲ ਕੱਢ ਕੇ ਲੈ ਗਏ | ਕਿਸਾਨ ਗੁਰਨਾਮ ਸਿੰਘ ਨੇ ਕਿਹਾ ਕਿ ਜਦ ਉਹ ਆਪਣੇ ਖੇਤ ਗਏ ਤਾਂ ਪਤਾ ਲੱਗਿਆ ਕਿ ਉਸ ਦੇ ਟਰਾਂਸਫ਼ਾਰਮਰ ਦਾ ਐੱਚ.ਟੀ. ਵਾਲਾ ਬੁਸ਼ ਟੁੱਟਿਆ ਹੋਇਆ ਹੈ ਤੇ ਟਰਾਂਸਫ਼ਾਰਮਰ ਵਿਚ ਤੇਲ ਨਹੀਂ ਹੈ | ਇਸ ਦੀ ਤਸਦੀਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਬੰਧਿਤ ਦਫ਼ਤਰ ਵਲੋਂ ਵੀ ਕੀਤੀ ਗਈ ਹੈ | ਗੁਰਨਾਮ ਸਿੰਘ ਤੇ ਹੋਰ ਕਿਸਾਨਾਂ ਨੇ ਮੰਗ ਕੀਤੀ ਕਿ ਪੁਲਿਸ ਇਨ੍ਹਾਂ ਚੋਰਾਂ 'ਤੇ ਕਾਬੂ ਪਾਵੇ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੁਬਾਰਾ ਟਰਾਂਸਫ਼ਾਰਮਰ ਲਾਉਣ ਦੀ ਵਿਧੀ ਨੂੰ ਸੁਖਾਲਾ ਬਣਾਇਆ ਜਾਵੇ |
ਪਿਛਲੀ ਖ਼ਬਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰ ਰਹੇ 4 ਜਣਿਆਂ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।