07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੂਫ਼ੀ ਗਾਇਕੀ ਨੇ ਮਹਿਫ਼ਲ 'ਸਦਾ-ਏ-ਦਿਲ' ਨੂੰ ਬਣਾਇਆ ਯਾਦਗਾਰ

ਅਜੀਤ ਡੈਸਕ 06-03-2026
ਮੰਡੀ ਕਿੱਲਿਆਂਵਾਲੀ, 5 ਮਾਰਚ (ਇਕਬਾਲ ਸਿੰਘ ਸ਼ਾਂਤ)-ਵਰਚੂਅਸ ਕਲੱਬ (ਇੰਡੀਆ) ਡੱਬਵਾਲੀ ਤੇ ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਲੋਂ ਸਾਂਝੇ ਤੌਰ 'ਤੇ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਫੱਗਣ ਦੀ ਮਸਤੀਆਂ ਵਿਚ ਸੰਗੀਤਮਈ ਮਹਿਫ਼ਲ 'ਸਦਾ-ਏ-ਦਿਲ' ਕਾਲਜ ਦੇ ਆਡੀਟੋਰੀਅਮ ਵਿਚ ਕਰਵਾਈ ਗਈ | ਮਸ਼ਹੂਰ ਸੂਫ਼ੀ ਗਾਇਕ ਡਾ. ਅਮਨਦੀਪ ਸਿੰਘ ਨੇ ਆਪਣੀ ਰੂਹਾਨੀ ਆਵਾਜ਼ ਨਾਲ 'ਮਾਂ ਧਰਤੀਏ' ਸਮੇਤ ਸ਼ਿਵ ਕੁਮਾਰ ਬਟਾਲਵੀ ਦੀਆਂ ਅਮਰ ਰਚਨਾਵਾਂ ਤੇ ਸੂਫ਼ੀ ਸੰਤ ਬੁੱਲ੍ਹੇ ਸ਼ਾਹ ਦਾ ਕਲਾਮ ਪੇਸ਼ ਕਰਕੇ ਦਰਸ਼ਕਾਂ ਨੂੰ ਮੋਹ ਲਿਆ | ਸਮਾਗਮ ਦਾ ਆਗਾਜ਼ ਸਤੀਸ਼ ਜੱਗਾ ਤੇ ਅਜਨੀਸ਼ ਕੈਨੇਡੀ ਵਲੋਂ ਜੋਤ ਜਗਾ ਕੇ ਕੀਤਾ ਗਿਆ | ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਾਇਕ ਨਿਰਦੇਸ਼ਕ ਰਵਿੰਦਰ ਸ਼ਰਮਾ ਨੇ ਕਿਹਾ ਕਿ ਅੱਜ ਦੀ ਇਹ ਮਹਿਫ਼ਲ 'ਸਦਾ-ਏ-ਦਿਲ' ਸਿਰਫ਼ ਸੰਗੀਤਕ ਸ਼ਾਮ ਨਹੀਂ, ਸਗੋਂ ਡੱਬਵਾਲੀ ਇਲਾਕੇ 'ਚ ਸੱਭਿਆਚਾਰਕ ਜਾਗਰੂਕਤਾ ਦਾ ਪ੍ਰਤੀਕ ਹੈ | ਸਟੇਜ ਸੰਚਾਲਨ ਪਰਮਜੀਤ ਕੋਚਰ ਨੇ ਕੀਤਾ | ਰਾਕੇਸ਼ ਸ਼ਰਮਾ ਪਟਵਾਰੀ ਨੂੰ ਖੇਡ ਖੇਤਰ 'ਚ ਵੱਡੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਨੌਜਵਾਨ ਚਿੱਤਰਕਾਰ ਸ਼ਿਵਮ ਕੁਮਾਰ ਵਲੋਂ ਸਟੇਜ 'ਤੇ ਸੂਫ਼ੀ ਗਾਇਕ ਡਾ. ਅਮਨਦੀਪ ਸਿੰਘ ਦੀ ਲਾਈਵ ਪੇਂਟਿੰਗ ਬਣਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਕਲੱਬ ਪ੍ਰਧਾਨ ਹਰਦੇਵ ਗੋਰਖੀ, ਗੁਰੂ ਨਾਨਕ ਕਾਲਜ ਦੇ ਪਿ੍ੰਸੀਪਲ ਸੁਰਿੰਦਰ ਠਾਕੁਰ, ਰਮੇਸ਼ ਸੇਠੀ, ਤਰਸੇਮ ਗਰਗ, ਜਤਿੰਦਰ ਸੇਠੀ, ਸੋਨੂੰ ਬਜਾਜ, ਨਰੇਸ਼ ਸ਼ਰਮਾ, ਵੀਰਚੰਦ ਗੁਪਤਾ, ਗਿਆਨੀ ਗਿਆਨ ਸਿੰਘ, ਭੂਪਿੰਦਰ ਪੰਨੀਵਾਲੀਆ, ਮਨੀਸ਼ ਗੁਪਤਾ, ਮੁਕੇਸ਼ ਕਾਮਰਾ, ਜਸਪਾਲ ਢੰਡਾਲ, ਪਿ੍ੰਸੀਪਲ ਲਛਮਣ ਦਾਸ, ਖੁਸ਼ੀ ਮੁਹੰਮਦ, ਕੌਂਸਲਰ ਕਿ੍ਸ਼ਨ ਕਾਮਰਾ, ਨਿਰਮਲ ਸਿੰਘ, ਸੀ.ਏ. ਮਨੋਹਰ ਲਾਲ ਗਰੋਵਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਹੋਲੀ ਮੌਕੇ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਅਗਲੀ ਖ਼ਬਰ ਕਿਸਾਨਾਂ ਦੇ ਖੇਤਾਂ 'ਚੋਂ 3 ਟਰਾਂਸਫ਼ਾਰਮਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।