16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਅਲਾਇੰਸ ਇੰਟਰਨੈਸ਼ਨਲ ਕਲੱਬ ਫ਼ਰੀਦਕੋਟ ਦੀ ਚੋਣ ਹੋਈ

ਅਜੀਤ ਡੈਸਕ 31-03-2026
ਫ਼ਰੀਦਕੋਟ, 30 ਮਾਰਚ (ਹਰਮਿੰਦਰ ਸਿੰਘ ਮਿੰਦਾ)-ਅਲਾਇੰਸ ਇੰਟਰਨੈਸ਼ਨਲ ਕਲੱਬ ਫ਼ਰੀਦਕੋਟ ਦੀ ਮੀਟਿੰਗ ਹੋਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਐਲੀ ਚੰਦਰ ਪ੍ਰਕਾਸ਼ ਅਰੋੜਾ ਤੇ ਐਲੀ ਜਤਿੰਦਰ ਚਾਲਵਾ ਹਾਜ਼ਰ ਹੋਏ | ਮੀਟਿੰਗ ਵਿਚ ਸਰਬਸੰਮਤੀ ਨਾਲ ਬਲਦੇਵ ਤੇਰੀਆ ਨੂੰ ਪ੍ਰਧਾਨ, ਗੁਰਵਿੰਦਰ ਸਿੰਘ ਧਿੰਗੜਾ ਨੂੰ ਸਕੱਤਰ, ਐਡਵੋਕੇਟ ਅਨੁਜ ਗੁਪਤਾ ਨੂੰ ਖਜ਼ਾਨਚੀ, ਮਨਪ੍ਰੀਤ ਸਿੰਘ ਸੰਧੂ ਨੂੰ ਪੀ.ਆਰ.ਓ, ਨਵਦੀਪ ਜੈਨ ਨੂੰ ਜੁਆਇੰਟ ਸਕੱਤਰ, ਲਖਵਿੰਦਰ ਸਿੰਘ ਨੂੰ ਜੁਆਇੰਟ ਖਜ਼ਾਨਚੀ ਅਤੇ ਲਖਬੀਰ ਸਿੰਘ ਵਿਰਕ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਪ੍ਰਧਾਨ ਬਲਦੇਵ ਤੇਰੀਆ ਨੇ ਕਿਹਾ ਕਿ ਉਹ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਐਡਵੋਕੇਟ ਦਿਲਦੀਪ ਸਿੰਘ ਪਟੇਲ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ | ਮੰਚ ਸੰਚਾਲਨ ਗੁਰਵਿੰਦਰ ਸਿੰਘ ਧਿੰਗੜਾ ਨੇ ਕੀਤਾ | ਐਡਵੋਕੇਟ ਗਗਨਦੀਪ ਸਿੰਘ ਸਖੀਜਾ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਜੈਨ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਨਵਨੀਤ ਜੈਨ, ਸਾਨਲ ਗੁਪਤਾ, ਦਲਦੀਪ ਸਿੰਘ ਪਟੇਲ, ਹਰਿੰਦਰ ਦੂਆ, ਪਰਵੀਨ ਗਲਹੋਤਰਾ, ਵਰਿੰਦਰ ਕੁਮਾਰ ਕੋਛੜ, ਡਾ. ਰਵਿੰਦਰ ਗੋਇਲ, ਕਰਨ ਰੋਮਾਣਾ, ਮਨਪ੍ਰੀਤ ਸਿੰਘ ਸੰਧੂ, ਲਖਵਿੰਦਰ ਸਿੰਘ ਸੰਧੂ, ਲਖਵੀਰ ਸਿੰਘ ਵਿਰਕ ਅਤੇ ਗੁਰਮੀਤ ਸਿੰਘ ਵਿਰਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੈਡੀਕਲ ਕਾਲਜ 'ਚ ਡਾਕਟਰਾਂ ਦੀ ਮਰੀਜ਼ਾਂ ਪ੍ਰਤੀ ਲਾਪ੍ਰਵਾਹੀ ਨਿੰਦਣਯੋਗ: ਬੱਬੂ ਬਰਾੜ ਅਗਲੀ ਖ਼ਬਰ ਕੱਪੜਾ ਵਪਾਰੀ ਦੇ ਬਾਰਦਾਨਾ ਗੋਦਾਮ 'ਚ ਲੱਗੀ ਭਿਆਨਗ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।