08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬੀ.ਕੇ.ਯੂ. ਏਕਤਾ ਮਝੈਲ ਵਲੋਂ ਜਗਰਾਜ ਸਿੰਘ ਭੁੱਲਰ ਇਕਾਈ ਫ਼ਰੀਦਕੋਟ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 13-04-2026
ਫ਼ਰੀਦਕੋਟ, 12 ਅਪੈ੍ਰਲ (ਜਸਵੰਤ ਸਿੰਘ ਪੁਰਬਾ)-ਅੱਜ ਗੁਰਦੁਆਰਾ ਸਾਹਿਬ, ਗਲੀ ਨੰਬਰ 8 ਬਲਵੀਰ ਬਸਤੀ ਫ਼ਰੀਦਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਦੀ ਅਗਵਾਈ 'ਚ ਇਕਾਈ ਬਲਾਕ ਫ਼ਰੀਦਕੋਟ ਦਾ ਗਠਨ ਕੀਤਾ ਗਿਆ | ਇਸ ਮੌਕੇ ਬਲਾਕ ਕੋਟਕਪੂਰਾ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਭੁੱਲਰ, ਪੈ੍ਰਸ ਸਕੱਤਰ ਫ਼ਿਰੋਜ਼ਪੁਰ ਬਲਵਿੰਦਰ ਸਿੰਘ ਤੇ ਗੁਰਭੇਜ ਸਿੰਘ ਚੱਠਾ ਜ਼ਿਲ੍ਹਾ ਖਜ਼ਾਨਚੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਕਾਈ ਦੇ ਗਠਨ ਮੌਕੇ ਸਰਬਸੰਮਤੀ ਨਾਲ ਭਾਊ ਜਗਰਾਜ ਸਿੰਘ ਭੁੱਲਰ ਨੂੰ ਬਲਾਕ ਫ਼ਰੀਦਕੋਟ ਦਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਭਾਊ ਗੁਰਮੁੱਖ ਸਿੰਘ ਭੁੱਲਰ ਜਨਰਲ ਸਕੱਤਰ, ਸਤਪਾਲ ਸਿੰਘ ਭੁੱਲਰ ਸਲਾਹਕਾਰ ਅਤੇ ਸੁਰਜੀਤ ਸਿੰਘ ਢਿੱਲੋਂ ਨੂੰ ਖਜ਼ਾਨਚੀ ਵਜੋਂ ਚੋਣ ਕੀਤੀ ਗਈ | ਕਮੇਟੀ ਦੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਪ੍ਰਧਾਨ ਜਗਰਾਜ ਸਿੰਘ ਭੁੱਲਰ ਨੂੰ ਸੌਂਪੇ ਗਏ | ਇਸ ਮੌਕੇ ਜਸਪਾਲ ਸਿੰਘ, ਜਗਜੀਤ ਸਿੰਘ ਢਿੱਲੋਂ, ਲਖਪ੍ਰੀਤ ਸਿੰਘ, ਗੁਰਨਾਮ ਸਿੰਘ ਭੁੱਲਰ, ਗੁਰਮੀਤ ਸਿੰਘ ਭੁੱਲਰ, ਸ਼ਮਿੰਦਰਪਾਲ ਕੌਰ, ਸ਼ਿੰਦਰਪਾਲ ਕੌਰ, ਪਰਮਿੰਦਰ ਕੌਰ ਭੁੱਲਰ ਸਮੇਤ ਕਿਸਾਨ ਹਾਜ਼ਰ ਸਨ | ਇਸ ਮੌਕੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਲਗਾਤਾਰ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੀ ਲਾਮਬੰਦੀ ਕਰਕੇ ਭਾਰਤ-ਅਮਰੀਕਾ ਸਮਝੌਤੇ ਨੂੰ ਰੱਦ ਕਰਾਉਣ ਲਈ ਲੜਾਈ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ 2025 ਬਿਜਲੀ ਐਕਟ ਰੱਦ ਕਰਵਾਉਣ ਦੀ ਵੀ ਤਿਆਰੀ ਚੱਲ ਰਹੀ ਹੈ |
ਪਿਛਲੀ ਖ਼ਬਰ ਅੱਠਵੀਂ ਦੀ ਪ੍ਰੀਖਿਆ 'ਚ ਫ਼ਰੀਦਕੋਟ ਦੀਆਂ ਅੱਵਲ ਰਹੀਆਂ ਵਿਦਿਆਰਣਾਂ ਮੁੱਖ ਮੰਤਰੀ ਪੰਜਾਬ ਵਲੋਂ ਸਨਮਾਨਿਤ ਅਗਲੀ ਖ਼ਬਰ ਮਲਕੀਤ ਸਿੰਘ ਭੋਲਾ ਖੁਰਮੀ ਤੇ ਡਾ. ਅਰਸ਼ਦੀਪ ਸਿੰਘ ਦਾ ਕਲੱਬ ਵਲੋਂ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।