07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਡੀ.ਏ.ਵੀ. ਮਾਡਲ ਹਾਈ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 13-04-2026
• ਵਿਦਿਆਰਥਣ ਭਾਵਨਾ ਨੇ ਮੈਰਿਟ ਸੂਚੀ 'ਚ 14ਵਾਂ ਸਥਾਨ ਪ੍ਰਾਪਤ ਕੀਤਾ
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚ ਸੀ.ਆਰ.ਐਮ.ਡੀ.ਏ.ਵੀ. ਮਾਡਲ ਹਾਈ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਭਾਵਨਾ ਪੁੱਤਰੀ ਨਰਿੰਦਰ ਕੁਮਾਰ ਮੈਰਿਟ 'ਚ 14ਵੇਂ ਨੰਬਰ 'ਤੇ ਆ ਕੇ ਸਕੂਲ ਦਾ ਤੇ ਆਪਣੇ ਮਾਤਾ ਪਿਤਾ ਦਾ ਨਾਂਅ ਰੋਸ਼ਨ ਕੀਤਾ | ਜਦ ਕਿ ਜ਼ਿਲ੍ਹੇ 'ਚੋਂ ਤੀਜਾ ਸਥਾਨ, ਸ੍ਰੀ ਮੁਕਤਸਰ ਸ਼ਹਿਰ 'ਚੋਂ ਪਹਿਲਾ ਸਥਾਨ 600 'ਚੋਂ 586 ਨੰਬਰ ਲੈ ਕੇ ਹਾਸਿਲ ਕੀਤਾ | ਸਕੂਲ 'ਚੋਂ ਦੂਜਾ ਸਥਾਨ ਨਵਜੋਤ ਕੌਰ ਪੁੱਤਰੀ ਬੇਬੀ ਸਿੰਘ 600 'ਚੋਂ 540 ਨੰਬਰ ਲਏ | ਤੀਜਾ ਸਥਾਨ ਅਨੀਸ਼ਾ ਪੁੱਤਰੀ ਜਤਿੰਦਰ ਕੁਮਾਰ ਤੇ ਏਕਮਜੀਤ ਸਿੰਘ ਪੁੱਤਰ ਸੁਨੀਲ ਕੁਮਾਰ 600 'ਚੋਂ 538 ਨੰਬਰ ਲਏ | ਇਸ ਮੌਕੇ ਸਕੂਲ ਮੈਨੇਜਰ ਵਿਜੇ ਵਾਟਸ ਤੇ ਸਕੂਲ ਪਿ੍ੰਸੀਪਲ ਹਰਪਾਲ ਕੌਰ ਨੇ ਮੈਰਿਟ ਪ੍ਰਾਪਤ ਤੇ ਪੁਜੀਸ਼ਨ ਪ੍ਰਾਪਤ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਵਿਦਿਆਰਥੀਆਂ ਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਸਕੂਲ ਪਿ੍ੰਸੀਪਲ ਸ੍ਰੀਮਤੀ ਹਰਪਾਲ ਕੌਰ ਵਲੋਂ ਆਉਣ ਵਾਲੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਦਾ ਅਤੇ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਬਬੀਤਾ ਰਾਣੀ, ਸੀਮਾ ਰਾਣੀ, ਗੁਰਜੀਤ ਕੌਰ, ਚਰਨਦਾਸ, ਦਰਸ਼ਨਾ ਰਾਣੀ, ਨੀਤਿਕਾ, ਕੁਲਦੀਪ ਸਿੰਘ, ਪੂਜਾ ਰਾਣੀ, ਸ਼ੀਨਮ, ਮਨਦੀਪ ਕੌਰ, ਜੀਨੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰ ਐਸੋਸੀਏਸ਼ਨ ਇਕਾਈ ਦੀ ਮੀਟਿੰਗ ਅਗਲੀ ਖ਼ਬਰ ਐਸ.ਡੀ. ਸਕੂਲ ਦੇ ਵਿਦਿਆਰਥੀਆਂ ਦਾ 8ਵੀਂ ਜਮਾਤ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।