07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਡੈਮੋਕ੍ਰੇਟਿਕ ਪੈਨਸ਼ਨਰਜ਼ ਫ਼ਰੰਟ ਦੀ ਮੀਟਿੰਗ 'ਚ ਸਿਹਤ ਯੋਜਨਾ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ

ਅਜੀਤ ਡੈਸਕ 13-04-2026
ਕੋਟਕਪੂਰਾ, 12 ਅਪ੍ਰੈਲ (ਮੇਘਰਾਜ)-ਡੈਮੋਕ੍ਰੇਟਿਕ ਪੈਨਸ਼ਨਰਜ ਫ਼ਰੰਟ ਦੀ ਮਹੀਨਾਵਾਰ ਮੀਟਿੰਗ ਸਥਾਨਕ ਮਿਉਂਸਪਲ ਪਾਰਕ ਵਿਖੇ ਮਲਕੀਅਤ ਸਿੰਘ ਭਾਣਾ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਫ਼ੈਸਲਾ ਲਿਆ ਕਿ ਕਿ ਮੁੱਖ ਮੰਤਰੀ ਸਿਹਤ ਯੋਜਨਾ 'ਚ ਸ਼ਾਮਿਲ ਨਾ ਹੋਇਆ ਜਾਵੇ ਕਿਉਂਕਿ ਇਸ 'ਚ ਸਪੱਸ਼ਟਤਾ ਦੀ ਭਾਰੀ ਘਾਟ ਹੈ, 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਮੁਲਾਜ਼ਮਾਂ ਦੇ ਅਪ੍ਰੈਲ 16 ਤੋਂ ਬਣਨ ਵਾਲੇ ਬਕਾਇਆਂ ਸਬੰਧੀ ਆਪਣੇ ਆਪਣੇ ਡੀ.ਡੀ ਓਜ਼ ਨਾਲ ਸੰਪਰਕ 'ਚ ਰਿਹਾ ਜਾਵੇ | ਇਸ ਤੋਂ ਇਲਾਵਾ ਅਮਰੀਕਾ, ਇਜ਼ਰਾਈਲ ਤੇ ਇਰਾਕ ਜੰਗ ਦੇ ਭਾਰਤ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ ਗਈ ¢ ਮੀਟਿੰਗ 'ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਡੀ.ਟੀ.ਐਫ ਦੇ ਨਾਂਅ ਹੇਠ ਚੱਲ ਰਹੇ ਵਟਸਐਪ ਗਰੁੱਪ 'ਚ ਬੇਲੋੜੀਆਂ ਪੋਸਟਾਂ ਨਾ ਪਾਈਆਂ ਜਾਣ ਇਸ ਨਾਲ ਗਰੁੱਪ ਦੀ ਸਾਰਥਿਕਤਾ, ਗੰਭੀਰਤਾ, ਭਰੋਸੇਯੋਗਤਾ ਤੇ ਸੁਲਝੇਪਣ ਨੂੰ ਠੇਸ ਪਹੁੰਚਦੀ ਹੈ | ਗਰੁੱਪ 'ਚ ਸਰਕਾਰੀ ਪੱਤਰ ਚਲੰਤ ਮਾਮਲੇ ਜਾਂ ਕੋਈ ਵਿਸ਼ੇਸ਼ ਜਾਣਕਾਰੀ ਹੀ ਸਾਂਝੀ ਕੀਤੀ ਜਾਵੇ ¢ਇਸ ਮੌਕੇ ਸੁਖਮੰਦਰ ਸਿੰਘ ਸੰਧਵਾਂ, ਗੁਰਚਰਨ ਸਿੰਘ ਸਿੱਖਾਂਵਾਲਾ, ਕੁਲਵਿੰਦਰ ਸਿੰਘ ਮੌੜ, ਸੁਰਜੀਤ ਸਿੰਘ ਭੱਟੀ, ਜੋਗਿੰਦਰ ਸਿੰਘ ਸੁਰਗਾਪੁਰੀ, ਜਗਵੰਤ ਸਿੰਘ ਬਰਾੜ, ਪਿ੍ੰਸੀਪਲ ਦਿਗਵਿਜੇ ਸਿੰਘ, ਸਿੰਦਰਪਾਲ ਸਿੰਘ, ਜੰਗੀਰ ਸਿੰਘ ਭਾਣਾ, ਦਲਜੀਤ ਸਿੰਘ ਪੰਜਗਰਾੲੀਂ, ਰਾਜਿੰਦਰ ਸਿੰਘ, ਸੁਖਦਰਸ਼ਨ ਸਿੰਘ ਆਦਿ ਹਾਜ਼ਰ ਸਨ¢ ਡੀ.ਟੀ.ਐਫ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਸੰਧੂ ਅਤੇ ਗੁਰਮੇਲ ਸਿੰਘ ਨੇ ਫੋਨ ਰਾਹੀਂ ਹਾਜ਼ਰੀ ਲਵਾਈ¢
ਪਿਛਲੀ ਖ਼ਬਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵਾਲੀਬਾਲ ਦਾ ਟੂਰਨਾਮੈਂਟ ਤੇ ਟਰਾਲੀ ਬੈਕ ਮੁਕਾਬਲੇ ਕਰਵਾਏ ਅਗਲੀ ਖ਼ਬਰ ਪੰਜਾਬ ਕਾਲਜ ਆਫ਼ ਫਾਰਮੇਸੀ ਦਾ ਬੀ. ਪੀ. ਟੀ. ਵਿਚ ਨਤੀਜਾ ਰਿਹਾ ਸੌ ਫ਼ੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।