06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਹਾੜ੍ਹੀ ਦੇ ਸੀਜ਼ਨ ਦੀ ਸ਼ੁਰੂਆਤ ਲਈ ਟਰੱਕ ਆਪ੍ਰੇਟਰ ਯੂਨੀਅਨ ਨੇ ਵਾਹਿਗੁਰੂ ਦਾ ਓਟ ਆਸਰਾ ਲਿਆ

ਅਜੀਤ ਡੈਸਕ 13-04-2026
ਸਾਦਿਕ, 12 ਅਪ੍ਰੈਲ (ਆਰ. ਐਸ. ਧੁੰਨਾ)-ਹਾੜੀ ਸੀਜਨ ਦੀ ਸ਼ੁਰੂਆਤ ਕਰਨ ਲਈ ਦੀ ਟਰੱਕ ਆਪ੍ਰੇਟਰ ਯੂਨੀਅਨ ਸਾਦਿਕ ਵਲੋਂ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਯੂਨੀਅਨ ਦੇ ਦਫ਼ਤਰ ਦਾਣਾ ਮੰਡੀ ਸਾਦਿਕ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੇ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਸੋਨੂੰ ਨੇ ਸਮੂਹ ਟਰੱਕ ਵੀਰਾਂ, ਆੜਤੀਆਂ, ਮਜ਼ਦੂਰਾਂ ਤੇ ਕਿਸਾਨਾਂ ਦੀ ਚੜਦੀ ਕਲਾ ਲਈ ਅਰਦਾਸ ਬੇਨਤੀ ਕੀਤੀ | ਇਸ ਮੌਕੇ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ ਮਾਰਕੀਟ ਕਮੇਟੀ ਸਾਦਿਕ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਰੱਕ ਯੂਨੀਅਨ ਸਾਦਿਕ ਵਲੋਂ ਹਰ ਹਾੜੀ ਤੇ ਸਾਉਣੀ ਦੇ ਸੀਜ਼ਨ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਲਈ ਵਾਹਿਗੁਰੂ ਦਾ ਓਟ ਆਸਰਾ ਲਿਆ ਜਾਂਦਾ ਹੈ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਅਦਾਰਾ ਹੋਰ ਬੁਲੰਦੀਆਂ ਨੂੰ ਛੂਹੇ | ਇਸ ਮੌਕੇ ਟਰੱਕ ਯੂਨੀਅਨ ਸਾਦਿਕ ਦੇ ਪ੍ਰਧਾਨ ਸੁਖਰਾਜ ਸਿੰਘ ਸੰਧੂ ਨੇ ਕਿਹਾ ਕਿ ਟਰੱਕ ਯੂਨੀਅਨ ਸਾਦਿਕ ਵਲੋਂ ਆੜਤੀਆਂ, ਮਜ਼ਦੂਰਾਂ, ਕਿਸਾਨਾਂ ਤੇ ਟਰੱਕ ਵੀਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਟਰੱਕ ਯੂਨੀਅਨ ਪਹਿਲਾਂ ਦੀ ਤਰਾਂ ਬਿਨ੍ਹਾਂ ਕਿਸੇ ਭੇਦਭਾਵ ਦੇ ਆਪਣੀਆਂ ਸੇਵਾਵਾਂ ਦੇਣ ਲਈ ਤੱਤਪਰ ਰਹੇਗੀ | ਇਸ ਮੌਕੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ, ਸਰਪੰਚ ਜੈਦੀਪ ਸਿੰਘ ਬਰਾੜ ਘੁੱਦੂਵਾਲਾ, ਗੁਰਸੇਵਕ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਪ ਫ਼ਰੀਦਕੋਟ, ਬਲਜਿੰਦਰ ਸਿੰਘ ਧਾਲੀਵਾਲ, ਦਲਜੀਤ ਸਿੰਘ ਢਿੱਲੋਂ, ਗੁਰਜੰਟ ਸਿੰਘ ਮਨਾਵਾਂ, ਪ੍ਰਗਟ ਸਿੰਘ ਸਾਦਿਕ, ਹਰਪ੍ਰੀਤ ਸਿੰਘ ਸੰਧੂ, ਕੁਲਵੰਤ ਸਿੰਘ ਜਨੇਰੀਆਂ, ਮਹਿੰਦਰ ਸਿੰਘ ਢਿੱਲੋਂ, ਸੰਦੀਪ ਸੇਠੀ, ਪਰਮਜੀਤ ਸੋਨੀ, ਕੁਲਬੀਰ ਸਿੰਘ ਸਾਧੂਵਾਲਾ, ਹਰਜਿੰਦਰ ਸਿੰਘ ਚੌਹਾਨ, ਕੁਲਦੀਪ ਸਿੰਘ ਚੰਨੀਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਵਿਦਿਆਰਥੀਆਂ ਦਾ ਗੈਟ-ਟੂ-ਗੈਦਰ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵਾਲੀਬਾਲ ਦਾ ਟੂਰਨਾਮੈਂਟ ਤੇ ਟਰਾਲੀ ਬੈਕ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।