17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਦਸਵੀਂ ਜਮਾਤ ਦੇ ਨਤੀਜਿਆਂ 'ਚ ਜੀ.ਟੀ.ਬੀ. ਖ਼ਾਲਸਾ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 16-04-2026
ਮਲੋਟ, 15 ਅਪ੍ਰੈਲ (ਪਾਟਿਲ)- ਜੀ.ਟੀ.ਬੀ. ਖਾਲਸਾ ਪਬਲਿਕ ਸਕੂਲ, ਮਲੋਟ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 2025-26 ਵਿਚ ਸ਼ਾਨਦਾਰ ਅੰਕ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਹੇਮਲਤਾ ਕਪੂਰ ਨੇ ਦੱਸਿਆ ਕਿ ਯਸ਼ਿਕਾ ਪੁੱਤਰੀ ਵਿਜੇ ਬਜਾਜ ਨੇ 97.2 ਫੀਸਦੀ ਅੰਕ, ਇਸ਼ਮੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ 96.4 ਫੀਸਦੀ ਤੇ ਅਕਾਸ਼ਦੀਪ ਸਿੰਘ ਪੁੱਤਰ ਪ੍ਰਤਾਪ ਸਿੰਘ ਨੇ 94.2 ਫੀਸਦੀ ਅੰਕ ਹਾਸਿਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਹਰਮਨ ਸਿੰਘ ਪੁੱਤਰ ਹਰਮੀਤ ਸਿੰਘ 93.2 ਫੀਸਦੀ, ਪਿ੍ਆ ਪੁੱਤਰੀ ਸਤਾਨੰਦ 92.8 ਫੀਸਦੀ, ਚਹਿਕ ਪੁੱਤਰੀ ਅਰੁਣ ਕੁਮਾਰ 92.2 ਫੀਸਦੀ, ਫਰਿਆਦ ਸਿੰਘ ਪੁੱਤਰ ਜਸਪਾਲ ਸਿੰਘ 91.8 ਫੀਸਦੀ, ਨਵਰੀਤ ਕੌਰ ਪੁੱਤਰੀ ਖੁਸ਼ਵੰਤ ਸਿੰਘ 91.8 ਫੀਸਦੀ, ਸੋਮਿਲ ਸਚਦੇਵਾ ਪੁੱਤਰ ਗੁਲਸ਼ਨ ਕੁਮਾਰ 91.6 ਫੀਸਦੀ, ਰੂਹਾਨੀ ਪੁੱਤਰੀ ਦੀਪਕ ਕੁਮਾਰ 91.2 ਫੀਸਦੀ, ਹੁਸਨਲਪ੍ਰੀਤ ਕੌਰ ਪੁੱਤਰੀ ਬਿਕਰਮਜੀਤ ਸਿੰਘ 91 ਫ਼ੀਸਦੀ, ਆਰੀਅਨ ਖੁਰਾਣਾ ਪੁੱਤਰ ਵਿਨੋਦ ਕੁਮਾਰ 90.8 ਫੀਸਦੀ ਤੋਂ ਵਧ ਅੰਕ ਹਾਸਿਲ ਕੀਤੇ | ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਸੰਧੂ, ਪਿ੍ੰਸੀਪਲ ਹੇਮਲਤਾ ਕਪੂਰ ਅਤੇ ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰਾਂ ਅਤੇ ਸਮੂਹ ਸਟਾਫ਼ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਅੱਗ ਲੱਗਣ ਕਾਰਨ ਕਰੀਬ 27 ਏਕੜ ਕਣਕ ਸੜੀ ਅਗਲੀ ਖ਼ਬਰ ਬਲਾਕ ਸੰਮਤੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਤੇ ਵਾਈਸ ਚੇਅਰਪਰਸਨ ਦੀ ਹੋਈ ਤਾਜਪੋਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।