17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਇਆ

ਅਜੀਤ ਡੈਸਕ 16-04-2026
ਸ੍ਰੀ ਮੁਕਤਸਰ ਸਾਹਿਬ, 15 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਬਾਬਾ ਸਾਹਿਬ ਚੇਤਨਾ ਮਿਸ਼ਨ ਤੇ ਰਾਸ਼ਟਰੀ ਬੋਧ ਮਹਾਂ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਮਿਸ਼ਨ ਦੇ ਪ੍ਰਧਾਨ ਨਰਿੰਦਰ ਪਾਲ ਖਿੱਚੀ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਮਿਸ਼ਨ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਮੂਲ ਚੰਦ ਸੇਵਾ ਮੁਕਤ ਪਿ੍ੰਸੀਪਲ ਨੇ ਡਾ. ਅੰਬੇਡਕਰ ਦੀ ਜ਼ਿੰਦਗੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ | ਵਿਸ਼ੇਸ਼ ਮਹਿਮਾਨ ਅਭਿਸ਼ੇਕ ਚੌਹਾਨ ਵਲੋਂ ਡਾ. ਅੰਬੇਡਕਰ ਦੀ ਸਮਾਜ ਨੂੰ ਦਿੱਤੀ ਗਈ ਸਿੱਖਿਆ, ਅਧਿਕਾਰ, ਕਰਤਵਾਂ, ਫ਼ਰਜ਼ਾਂ ਤੇ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਹੋਰਨਾਂ ਬੁਲਾਰਿਆਂ 'ਚ ਬਰਨੇਕ ਸਿੰਘ ਦਿਉਲ ਸੇਵਾ ਮੁਕਤ ਲੈਕਚਰਾਰ, ਡਾ. ਨਰਿੰਦਰ ਸਿੰਘ, ਡਾ. ਲਾਲ ਚੰਦ, ਜਸਵੰਤ ਸਿੰਘ ਨਾਹਰ ਆਦਿ ਨੇ ਡਾ. ਅੰਬੇਡਕਰ ਦੀਆਂ ਜੀਵਨ ਘਟਨਾਵਾਂ, ਪੜ੍ਹਾਈ, ਕਾਨੂੰਨ ਤੇ ਸਮਾਜ ਨੂੰ ਦਿੱਤੀ ਗਈ ਸੇਧ ਬਾਰੇ ਜਾਣਕਾਰੀ ਦਿੱਤੀ | ਬਾਬਾ ਸਾਹਿਬ ਚੇਤਨਾ ਮਿਸ਼ਨ ਨੇ ਛੋਟੇ ਬੱਚਿਆਂ ਵਲੋਂ ਭਾਸ਼ਣ, ਕਵਿਤਾ, ਲੋਕ ਗੀਤਾਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਾਪੀਆਂ ਤੇ ਹੋਰ ਸਾਮਾਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮਹਿਮਾਨਾਂ ਨੂੰ ਵੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਅਸ਼ੋਕ ਪੂਨੀਆ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਸਮਾਗਮ ਨੂੰ ਸਫ਼ਲ ਬਣਾਉਣ 'ਚ ਲਛਮਣ ਦਾਸ, ਛਿੰਦਰਪਾਲ, ਰਾਕੇਸ਼ ਮੌਰੀਆ, ਜਗਦੇਵ ਅਲਾਰਮ ਤੇ ਦਲੀਪ ਸਿੰਘ ਦਾ ਸਹਿਯੋਗ ਰਿਹਾ |
ਪਿਛਲੀ ਖ਼ਬਰ ਸ਼ਿਵ ਕੁਮਾਰ ਸ਼ਿਵਾ ਦੂਜੀ ਵਾਰ ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਨੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਸੰਬੰਧੀ ਧਾਰਮਿਕ ਪ੍ਰਦਰਸ਼ਨੀ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।