19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਤੀਜਾ ਤਿੰਨ ਰੋਜ਼ਾ ਨਾਟਕ ਮੇਲਾ ਅੱਜ ਤੋਂ

ਅਜੀਤ ਡੈਸਕ 17-04-2026
ਫ਼ਰੀਦਕੋਟ, 16 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਫ਼ਿਰਦੌਸ ਰੰਗਮੰਚ ਰਜਿ: ਵਲੋਂ ਤੀਜਾ ਤਿੰਨ ਰੋਜ਼ਾ ਨਾਟਕ ਮੇਲਾ 17, 18 ਅਤੇ 19 ਅਪ੍ਰੈਲ ਨੂੰ ਰੋਜ਼ਾਨਾ ਸ਼ਾਮ 6:30 ਵਜੇ ਸ਼ਹੀਦ ਭਗਤ ਸਿੰਘ ਕਿਲ੍ਹਾ ਪਾਰਕ, ਨੇੜੇ ਬੱਸ ਸਟੈਂਡ, ਕੋਟਕਪੂਰਾ ਵਿਖੇ ਕਰਵਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਰਾਜਿੰਦਰ ਬੁੱਲਟ, ਮੱਖ ਸਲਾਹਕਾਰ ਪ੍ਰੋ. ਡਾ. ਕੁਲਬੀਰ ਮਲਿਕ, ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਪਹਿਲੇ ਦਿਨ 17 ਅਪ੍ਰੈਲ ਨੂੰ ਸਾਹਿਤਕ ਸੰਗੀਤ ਨਾਲ ਸੁਰ ਆਂਗਣ ਦੇ ਕਲਾਕਾਰ ਸੰਦੀਪ ਸਿੰਘ ਪ੍ਰੋਗਰਾਮ ਦਾ ਮੁੱਢ ਬੰਨਣਗੇ ਅਤੇ ਸਿਰਜਣਾ ਆਰਟ ਗਰੁੱਪ ਰਾਏਕੋਟ ਵਲੋਂ ਡਾ. ਕੁਲਦੀਪ ਦੀਪ ਦਾ ਲਿਖਿਆ ਅਤੇ ਪੰਜਾਬ ਦੇ ਨਾਮਵਰ ਨਿਰਦੇਸ਼ਕ ਡਾ. ਸੋਮਪਾਲ ਹੀਰਾ ਵਲੋਂ ਤਿਆਰ ਨਾਟਕ 'ਬੱਚੇ ਜੋ ਬਚੇ ਨਹੀਂ' ਖੇਡਿਆ ਜਾਵੇਗਾ | ਦੂਜੇ ਦਿਨ 18 ਅਪ੍ਰੈਲ ਨੂੰ ਸੂਫ਼ੀ ਗਾਇਕ ਗੁਲਾਬ ਫ਼ਰੀਦ ਪ੍ਰੋਗਰਾਮ ਸ਼ੁਰੂਆਤ ਕਰਨਗੇ ਅਤੇ ਸਾਰਥਕ ਰੰਗਮੰਚ ਪਟਿਆਲਾ ਵਲੋਂ ਰਾਜਵਿੰਦਰ ਸਿੰਘ-ਡਾ. ਲੱਖਾ ਲਹਿਰੀ ਵਲੋਂ ਲਿਖਿਆ ਨਾਟਕ 'ਰੀਟੇਕ ਜ਼ਿੰਦਗੀ' ਖੇਡਿਆ ਜਾਵੇਗਾ | ਤੀਜੇ ਦਿਨ ਗਾਇਕ ਸਿਮਰ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ | ਇਸ ਮੌਕੇ ਫ਼ਿਰਦੌਸ ਰੰਗਮੰਚ ਫ਼ਰੀਦਕੋਟ ਵਲੋਂ ਡਾ. ਕੁਲਬੀਰ ਮਲਿਕ ਵਲੋਂ ਲਿਖਿਆ ਅਤੇ ਉੱਭਰਦੇ ਨਾਟਕ ਨਿਰਦੇਸ਼ਕ ਰਾਜਿੰਦਰ ਬੁੱਲਟ ਵਲੋਂ ਤਿਆਰ ਨਾਟਕ 'ਸਾਰੰਗੀਆਂ' ਖੇਡਿਆ ਜਾਵੇਗਾ | ਸਮਾਗਮ 'ਚ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਾਸਲਰ ਫ਼ਰੀਦਕੋਟ ਕਰਨਗੇ |
ਪਿਛਲੀ ਖ਼ਬਰ ਮੌਜੂਦਾ ਐਮ.ਸੀ. ਵਿਜੈ ਛਾਬੜਾ 'ਆਪ' ਛੱਡ ਕੇ ਮੁੜ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਅਕਾਲੀ ਆਗੂ ਬੰਟੀ ਰੋਮਾਣਾ ਨੇ ਪਾਰ... ਅਗਲੀ ਖ਼ਬਰ ਗੁਰੂਕੁਲ ਸਕੂਲ ਹਰੀਕੇ ਕਲਾਂ ਵਿਖੇ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।