ਰੁਪਾਣਾ, 29 ਅਪ੍ਰੈਲ (ਜਗਜੀਤ ਸਿੰਘ)-ਨਸ਼ਈ ਨੌਜਵਾਨ ਨੇ ਦਰੱਖਤ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਜਗਜੀਤ ਕੁਮਾਰ ਪੁੱਤਰ ਭੋਲਾ ਰਾਮ ਵਾਸੀ ਰੁਪਾਣਾ ਜੋ ਕਿ ਨਸ਼ਾ (ਚਿੱਟਾ) ਕਰਨ ਦਾ ਆਦੀ ਸੀ ਅਤੇ ਸਿਰ 'ਤੇ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ | ਬੀਤੇ ਦਿਨਾਂ ਤੋਂ ਪਰਿਵਾਰਕ ਮੈਂਬਰਾ ਨੂੰ ਦੱਸਣ ਤੋਂ ਬਿਨ੍ਹਾਂ ਹੀ ਘਰੋਂ ਚਲਾ ਗਿਆ | ਪੁਲਿਸ ਪਾਰਟੀ ਦੇ ਦੱਸਣ 'ਤੇ ਪਤਾ ਲੱਗਾ ਹੈ ਕਿ ਕੋਠੇ ਰਣ ਸਿੰਘ ਵਾਲਾ ਕੋਲ ਨਿਕਲਦੀ ਸੋਥਾ ਵਾਲੀ ਨਹਿਰ ਦੀ ਪਟੜੀ 'ਤੇ ਦਰੱਖਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਪੁਲਿਸ ਨੇ ਮਿ੍ਤਕ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਆਪਣੀ ਅੱਗੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ | ਮਿ੍ਤਕ ਨੌਜਵਾਨ ਅਜੇ ਕੁਆਰਾ ਸੀ |