ਮਲੋਟ, 11 ਮਈ (ਅਜਮੇਰ ਸਿੰਘ ਬਰਾੜ)-ਮਾਰਕੀਟ ਕਮੇਟੀ ਮਲੋਟ ਵਿਖੇ ਸੁਪਰਵਾਈਜ਼ਰ ਵਜੋਂ ਸੇਵਾ ਨਿਭਾਉਣ ਵਾਲੇ ਸੰਦੀਪ ਕੁਮਾਰ ਨੂੰ ਮੰਡੀ ਬੋਰਡ ਵਲੋਂ ਤਰੱਕੀ ਦਿੰਦਿਆਂ ਅੱਜ ਮਾਰਕੀਟ ਕਮੇਟੀ ਮਲੋਟ ਵਿਖੇ ਹੀ ਅਕਾਊਾਟੈਂਟ ਲਗਾ ਦਿੱਤਾ ਗਿਆ ਹੈ | ਅੱਜ ਉਨ੍ਹਾਂ ਨੂੰ ਇਸ ਤਰੱਕੀ ਵਜੋਂ ਅਕਾਊਾਟੈਂਟ ਦੇ ਨਿਯੁਕਤੀ ਪੱਤਰ ਮਾਰਕੀਟ ਕਮੇਟੀ ਮਲੋਟ ਦੇ ਚੇਅਰਮੈਨ ਜਸ਼ਨਦੀਪ ਸਿੰਘ ਬਰਾੜ ਲੱਖੇੇਵਾਲੀ ਨੇ ਸੌਂਪਿਆ | ਇਸ ਮੌਕੇ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਮਨਦੀਪ ਰਹੇਜਾ, ਅਮਨਦੀਪ ਸਿੰਘ, ਅਜੇ ਪਾਰਿਕ ਤੇ ਮਾਰਕੀਟ ਕਮੇਟੀ ਦੇ ਹੋਰ ਅਧਿਕਾਰੀ ਤੇ ਮੁਲਾਜ਼ਮ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਸੰਦੀਪ ਕੁਮਾਰ ਨੂੰ ਅਕਾਊਾਟੈਂਟ ਬਣਨ 'ਤੇ ਵਧਾਈ ਦਿੰਦਿਆਂ ਕੁਰਸੀ 'ਤੇ ਬਿਠਾਇਆ | ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਵੀ ਵੱਡੀ ਗਿਣਤੀ ਵਿਚ ਅਕਾਊਾਟੈਂਟ ਬਣੇ ਸੰਦੀਪ ਕੁਮਾਰ ਨੂੰ ਬੁੱਕੇ ਦੇ ਕੇ ਤੇ ਹਾਰ ਪਹਿਨਾ ਕੇ ਵਧਾਈ ਦਿੱਤੀ | ਇਸ ਮੌਕੇ ਸਮਾਜ ਸੇਵੀ ਰਜੀਵ ਬਾਵਾ ਸੈਕਟਰੀ, ਪ੍ਰਧਾਨ ਚੇਤਨ ਭੂਰਾ, ਗੌਰਵ ਮੋਂਗਾ, ਪ੍ਰਧਾਨ ਮੋਹਨ ਸਿੰਘ ਕੈਰੋਂ, ਪ੍ਰਧਾਨ ਹਰਪ੍ਰੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ ਕਿਸਾਨ ਆਗੂ, ਜੋਨੀ ਸੋਨੀ, ਰਾਜੂ ਪੱਤਰਕਾਰ ਅਤੇ ਹੋਰ ਆਗੂ ਵੀ ਹਾਜ਼ਰ ਸਨ | ਅਕਾਊਾਟੈਂਟ ਸੰਦੀਪ ਕੁਮਾਰ ਨੇ ਆਪਣੀ ਇਸ ਨਿਯੁਕਤੀ ਲਈ ਚੇਅਰਮੈਨ ਜਸ਼ਨ ਬਰਾੜ, ਸੈਕਟਰੀ ਮਨਦੀਪ ਰਹੇਜਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ |