23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਟਰੀਟ ਲਾਈਟਾਂ ਚਾਲੂ ਕਰਨ ਦੀ ਮੰਗ <br/>

ਅਜੀਤ ਡੈਸਕ 13-05-2026
ਰੁਪਾਣਾ, 12 ਮਈ (ਜਗਜੀਤ ਸਿੰਘ)-ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਨੂੰ ਜਾਣ ਵਾਲੀ ਰੋਡ ਨੂੰ ਬਣਾਉਣ ਲੱਗਿਆ ਠੇਕੇਦਾਰ ਵਲੋਂ ਰੋਡ 'ਤੇ ਪੈਂਦੇ ਪਿੰਡਾਂ ਵਿਚ ਸਟਰੀਟ ਲਾਈਟਾਂ ਤਾਂ ਲਗਵਾ ਦਿੱਤੀਆਂ, ਪਰ ਤਕਰੀਬਨ ਇਕ ਸਾਲ ਪੂਰਾ ਹੋ ਜਾਣ 'ਤੇ ਇਹ ਲਾਈਟਾਂ ਚਾਲੂ ਨਹੀਂ ਕੀਤੀਆਂ ਗਈਆਂ | ਸੜਕ 'ਤੇ ਸਥਿਤ ਪਿੰਡ ਔਲਖ, ਮਹਿਰਾਜਵਾਲਾ, ਰੁਪਾਣਾ, ਚੱਕ ਦੂਹੇਵਾਲਾ ਆਦਿ ਦੇ ਵਾਸੀਆਂ ਨੇ ਦੱਸਿਆ ਕਿ ਲਾਈਟਾਂ ਚਾਲੂ ਹੋ ਜਾਣ ਨਾਲ ਰਾਤ ਸਮੇਂ ਚੋਰਾਂ ਵਲੋਂ ਦੁਕਾਨਾਂ 'ਤੇ ਕੀਤੀਆਂ ਜਾਂਦੀਆਂ ਚੋਰੀਆਂ, ਲਾਵਾਰਸ ਪਸ਼ੂਆਂ ਅਤੇ ਬੇਸਹਾਰਾ ਕੁੱਤਿਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਵਿਚ ਰਾਹਗੀਰਾਂ ਨੂੰ ਬਚਾਇਆ ਜਾ ਸਕਦਾ ਹੈ | ਕੁਲਭੂਸ਼ਨ ਭੂੰਦੜ, ਸਾਹਿਬ ਸਿੰਘ, ਜਗਜੀਤ ਸਿੰਘ ਢਿੱਲੋਂ, ਹਰਮੀਤ ਸਿੰਘ ਖੋਸਾ, ਬੋਹੜ ਸਿੰਘ ਬਰਾੜ ਆਦਿ ਨੇ ਡਿਪਟੀ ਕਮਿਸ਼ਨਰ ਅਤੇ ਸੰਬੰਧਿਤ ਮਹਿਕਮੇ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਤੁਰੰਤ ਬਣਦੀ ਕਾਰਵਾਈ ਕਰਕੇ ਸਟਰੀਟ ਲਾਈਟਾਂ ਨੂੰ ਜਲਦੀ ਚਾਲੂ ਕਰਵਾਇਆ ਜਾਵੇ |

ਪਿਛਲੀ ਖ਼ਬਰ ਵਾਰਡ ਨੰਬਰ 26 ਤੋਂ 'ਆਪ' ਆਗੂ ਜਸਵਿੰਦਰ ਸਿੰਘ ਕਾਂਗਰਸ 'ਚ ਸ਼ਾਮਿਲ <br/> ਅਗਲੀ ਖ਼ਬਰ ਭਾਜਪਾ ਆਗੂਆਂ ਵਲੋਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।