20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

6 ਪੀ.ਬੀ.ਬੀ.ਐੱਨ. ਐੱਨ.ਸੀ.ਸੀ. ਵਲੋਂ ਕੈਂਪ

ਅਜੀਤ ਡੈਸਕ 14-05-2026
ਮਲੋਟ, 13 ਮਈ (ਅਜਮੇਰ ਸਿੰਘ ਬਰਾੜ)-6 ਪੀ.ਬੀ.ਬੀ.ਐੱਨ. ਐੱਨ.ਸੀ.ਸੀ. ਮਲੋਟ ਵਲੋਂ ਸੀ.ਏ.ਟੀ.ਸੀ.-58 ਕੈਂਪ ਲਗਾਇਆ ਗਿਆ | ਇਸ ਪ੍ਰਸ਼ਿਕਸ਼ਣ ਕੈਂਪ ਵਿਚ ਮਲੋਟ ਤੇ ਨੇੜਲੇ 16 ਸਿੱਖਿਆ ਸੰਸਥਾਵਾਂ ਦੇ ਕੈਡਿਟਸ ਨੇ ਵੱਡੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ | ਕੈਂਪ ਦਾ ਉਦਘਾਟਨ ਕਰਨਲ ਭੂਪਿੰਦਰ ਸਿੰਘ ਮਾਨ ਅਤੇ ਐੱਸ.ਐੱਮ. ਮਨਜੀਤ ਸਿੰਘ ਦੀ ਹਾਜ਼ਰੀ ਵਿਚ ਕੀਤਾ ਗਿਆ | ਇਸ ਮੌਕੇ ਅਧਿਕਾਰੀਆਂ ਵਲੋਂ ਕੈਡਿਟਾਂ ਨੂੰ ਅਨੁਸ਼ਾਸਨ, ਨੇਤਿ੍ਤਵ, ਰਾਸ਼ਟਰ ਸੇਵਾ ਤੇ ਸਮਾਜਿਕ ਜ਼ਿੰਮੇਵਾਰੀ ਦੇ ਮਹੱਤਵ ਬਾਰੇ ਪ੍ਰੇਰਿਤ ਕੀਤਾ ਗਿਆ | ਕੈਂਪ ਵਿਚ ਕੁੱਲ 475 ਲੜਕੀਆਂ ਕੈਡਿਟ ਤੇ 100 ਲੜਕੇ ਕੈਡਿਟ ਭਾਗ ਲੈ ਰਹੇ ਹਨ | ਇਸ ਤੋਂ ਇਲਾਵਾ 6 ਏ.ਐੱਨ.ਓ.ਸੀ.ਟੀ.ਓ. ਅਤੇ 12 ਪੀ.ਆਈ. ਸਟਾਫ਼ ਕੈਂਪ ਦੇ ਸਫ਼ਲ ਸੰਚਾਲਨ ਵਿਚ ਆਪਣੀਆਂ ਮਹੱਤਵਪੂਰਨ ਸੇਵਾਵਾਂ ਦੇ ਰਹੇ ਹਨ | ਕੈਂਪ ਦੌਰਾਨ ਕੈਡਿਟਾਂ ਨੂੰ ਡਿ੍ਲ, ਫਾਇਰਿੰਗ, ਮੈਪ ਰੀਡਿੰਗ, ਵਿਅਕਤੀਗਤ ਵਿਕਾਸ, ਸੱਭਿਆਚਾਰਕ ਗਤੀਵਿਧੀਆਂ ਤੇ ਸਮਾਜਿਕ ਜਾਗਰੂਕਤਾ ਨਾਲ ਸੰਬੰਧਿਤ ਵੱਖ-ਵੱਖ ਕੰਮ ਦਿੱਤੇ ਜਾ ਰਹੇ ਹਨ | ਇਨ੍ਹਾਂ ਗਤੀਵਿਧੀਆਂ ਰਾਹੀਂ ਕੈਡਿਟਾਂ ਵਿਚ ਆਤਮ-ਵਿਸ਼ਵਾਸ, ਨੇਤਿ੍ਤਵ ਸਮਰੱਥਾ, ਅਨੁਸ਼ਾਸਨ ਤੇ ਦੇਸ਼ ਭਗਤੀ ਦੀ ਭਾਵਨਾ ਦਾ ਵਿਕਾਸ ਕੀਤਾ ਜਾ ਰਿਹਾ ਹੈ | ਇਹ ਸਿੱਖਿਆ ਕੈਂਪ ਨੌਜਵਾਨਾਂ ਨੂੰ ਇਕ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕ ਬਣਾਉਣ ਵੱਲ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ |
ਪਿਛਲੀ ਖ਼ਬਰ ਮਲੋਟ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਲੈਣ ਲਈ ਸੰਗਤਾਂ ਨੇ ਕੀਤਾ ਰੋਸ ਮਾਰਚ ਅਗਲੀ ਖ਼ਬਰ ਸਾਬਕਾ ਐੱਮ.ਸੀ. ਛੱਤਰਪਾਲ 'ਆਪ' 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।