09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕਾਲਾ ਸਿੰਘ ਬੇਦੀ ਇੰਟਕ ਦੇ ਪ੍ਰਧਾਨ ਬਣੇ

ਅਜੀਤ ਡੈਸਕ 15-05-2026
ਸ੍ਰੀ ਮਕਤਸਰ ਸਾਹਿਬ, 14 ਮਈ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਕੈਨਾਲ ਕਾਲੋਨੀ ਵਿਖੇ ਕਰਮਜੀਤ ਸ਼ਰਮਾ ਦੀ ਅਗਵਾਈ ਵਿਚ ਮਜ਼ਦੂਰ ਦਿਵਸ ਸਮੇਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ | ਪਹਿਲੇ ਪ੍ਰਧਾਨ ਪ੍ਰਸ਼ੋਤਮ ਰੋਡਵੇਜ਼ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਸੀ | ਉਪਰੰਤ ਸਰਬਸੰਮਤੀ ਨਾਲ ਕਾਲਾ ਸਿੰਘ ਬੇਦੀ ਜੋ ਇੰਟਕ ਦੇ ਬਹੁਤ ਪੁਰਾਣੇ ਸਿਰਕੱਢ ਮਿਹਨਤੀ ਤੇ ਜੁਝਾਰੂ ਆਗੂ ਹਨ, ਨੂੰ ਪ੍ਰਧਾਨ ਚੁਣਿਆ ਗਿਆ | ਇਸ ਸਮੇਂ ਕਰਮਜੀਤ ਸ਼ਰਮਾ, ਭੰਵਰ ਲਾਲ ਸ਼ਰਮਾ, ਜਸਵੰਤ ਸਿੰਘ ਬਰਾੜ ਅਤੇ ਗੋਬਿੰਦ ਸਿੰਘ ਦਾਬੜਾ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਸਭਨਾਂ ਨੇ ਕਿਹਾ ਕਿ ਇਸ ਸਮੇਂ ਮਜ਼ਦੂਰ ਅਤੇ ਮੁਲਾਜ਼ਮ ਜਮਾਤ ਪ੍ਰਤੀ ਕੇਂਦਰ ਤੇ ਪੰਜਾਬ ਸਰਕਾਰ ਦੀ ਬਹੁਤ ਬੇਰੁਖ਼ੀ ਹੈ | ਇਥੋਂ ਤੱਕ ਕਿ ਅਦਾਲਤੀ ਫ਼ੈਸਲੇ ਵੀ ਲਾਗੂ ਨਹੀਂ ਕੀਤੇ ਜਾਂਦੇ ਅਤੇ ਡੀ.ਏ. ਆਦਿ ਲਾਗੂ ਨਹੀਂ ਕੀਤਾ ਜਾਂਦਾ | ਇਸ ਲਈ ਏਕੇ ਦੀ ਬਹੁਤ ਜ਼ਰੂਰਤ ਹੈ | ਬਾਕੀ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਕਾਲਾ ਸਿੰਘ ਬੇਦੀ ਨੂੰ ਦਿੱਤੇ ਗਏ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਕਤੀਸਰ ਵੈੱਲਫ਼ੇਅਰ ਕਲੱਬ ਦੀ ਟੀਮ ਨੇ ਸੌਂਪੀ 100 ਮੈਂਬਰੀ ਸੂਚੀ ਅਗਲੀ ਖ਼ਬਰ ਜਸਪ੍ਰੀਤ ਸਿੰਘ ਛਾਬੜਾ ਨੂੰ ਭਾਈ ਘਨਈਆ ਜੀ ਜੀਵਨ ਰੱਖਿਆ ਐਵਾਰਡ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।