09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ਿਵਾਲਿਕ ਪਬਲਿਕ ਸਕੂਲ ਵਿਖੇ 12ਵੀਂ ਹਿਊਮੈਨਟੀਜ਼ ਗਰੁੱਪ ਦਾ ਨਤੀਜਾ ਸ਼ਾਨਦਾਰ ਰਿਹਾ

ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਬਾਰ੍ਹਵੀਂ ਹਿਊਮੈਨਟੀਜ਼ ਗਰੁੱਪ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਮਨਜੋਤ ਕੁਮਾਰ, ਸ਼ਿਵਮ ਅਰੋੜਾ ਅਤੇ ਅੰਕਸ਼ਦੀਪ ਸਿੰਘ | ਤਸਵੀਰਾਂ: ਰਣਜੀਤ ਸਿੰਘ ਢਿੱਲੋਂ <br/> 15-05-2026
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਖ਼ੂਬ ਮੱਲ੍ਹਾਂ ਮਾਰੀਆਂ | ਇਸ ਮੌਕੇ ਪਿ੍ੰਸੀਪਲ ਕੁਸਮ ਪਰੂਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਲ 21 ਵਿਦਿਆਰਥੀਆਂ ਨੇ ਬਾਰ੍ਹਵੀਂ ਹਿਊਮੈਨਟੀਜ਼ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚ ਵਿਦਿਆਰਥੀ ਮਨਜੋਤ ਕੁਮਾਰ ਸਪੁੱਤਰ ਰੋਸ਼ਨ ਲਾਲ ਨੇ (459/500) (91.8 ਪ੍ਰਤੀਸ਼ਤ) ਅੰਕਾਂ ਨਾਲ ਨੇ ਪਹਿਲਾ ਸਥਾਨ, ਸ਼ਿਵਮ ਅਰੋੜਾ ਸਪੁੱਤਰ ਰਾਕੇਸ਼ ਕੁਮਾਰ ਨੇ (435/500) (87 ਪ੍ਰਤੀਸ਼ਤ) ਅੰਕਾਂ ਨਾਲ ਨੇ ਦੂਜਾ ਸਥਾਨ ਅਤੇ ਅੰਕਸ਼ਦੀਪ ਸਿੰਘ ਸਪੁੱਤਰ ਮਨਜਿੰਦਰ ਸਿੰਘ ਨੇ (434/500) (86.8 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਡਾਇਰੈਕਟਰ ਰਾਕੇਸ਼ ਪਰੂਥੀ, ਪ੍ਰਧਾਨ ਨਰੇਸ਼ ਪਰੂਥੀ, ਪ੍ਰਬੰਧਕ ਸਾਗਰ ਪਰੂਥੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਜੇ.ਐੱਨ.ਜੇ. ਡੀ.ਏ.ਵੀ. ਪਬਲਿਕ ਸਕੂਲ ਵਿਖੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਨਿਸ਼ਾਨ ਅਕੈਡਮੀ ਵਿਖੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।