09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੀ.ਡਬਲਿਊ.ਡੀ. ਟੈਕਨੀਸ਼ਸ਼ਨ ਅਤੇ ਦਰਜਾ-4 ਮੁਲਾਜ਼ਮ ਯੂਨੀਅਨ ਨੇ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦਿੱਤਾ

ਅਜੀਤ ਡੈਸਕ 07-06-2026
ਮੰਡੀ ਲੱਖੇਵਾਲੀ, 6 ਜੂਨ (ਮਿਲਖ ਰਾਜ)-ਪੀ.ਡਬਲਿਊ.ਡੀ. ਟੈਕਨੀਸ਼ੀਅਨ ਅਤੇ ਦਰਜਾ-4 ਮੁਲਾਜ਼ਮ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਤੱਖੀ ਦੀ ਅਗਵਾਈ ਹੇਠ ਮੰਡੀ ਲੱਖੇਵਾਲੀ ਵਿਖੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਨੂੰ ਮਿਲਿਆ ਅਤੇ ਮੰਗ ਪੱਤਰ ਦਿਤਾ ਗਿਆ | ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਜਿਨ੍ਹਾਂ ਮੁਲਾਜ਼ਮਾਂ ਨੇ 2.59 ਫੈਕਟਰ ਪ੍ਰਵਾਨ ਕੀਤਾ ਹੈ, ਉਨ੍ਹਾਂ ਨੂੰ ਪੰਜਵੇਂ ਤਨਖ਼ਾਹ ਕਮਿਸ਼ਨ ਦੁਆਰਾ ਸਥਾਪਤ ਢਾਂਚੇ ਅਨੁਸਾਰ ਤਨਖ਼ਾਹ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਅਕਤੂਬਰ-ਦਸੰਬਰ 2011 ਦੌਰਾਨ ਬਾਦਲ ਸਰਕਾਰ ਦੁਆਰਾ ਗਠਿਤ ਸਬ ਕਮੇਟੀ ਦੁਆਰਾ ਰੀ-ਰਵੀਜ਼ਨ ਤਨਖਾਹ ਸਕੇਲਾਂ ਦਾ ਭੌਰਾ ਭਰ ਵੀ ਲਾਭ ਨਹੀਂ ਮਿਲਿਆ ਅਤੇ ਹੁਣ ਡੀ. ਏ. ਵੀ ਕੇਂਦਰ ਨਾਲੋਂ ਘੱਟ ਦਿਤਾ ਜਾ ਰਿਹਾ ਹੈ | ਜਥੇਬੰਦੀ ਨੇ ਮੰਗ ਕੀਤੀ ਕਿ 2.59 ਫੈਕਟਰ ਅਨੁਸਾਰ ਤਨਖ਼ਾਹ ਲੈਣ ਵਾਲੇ/ਕੇਂਦਰੀ ਤਨਖ਼ਾਹ ਸਕੇਲ ਲੈਣ ਵਾਲੇ ਅਤੇ 31 ਦਸੰਬਰ 2015 ਤੱਕ ਸੇਵਾ ਮੁਕਤ ਮੁਲਾਜ਼ਮਾਂ ਨੂੰ ਕੇਂਦਰੀ ਪੱਧਰ ਦਾ ਡੀ.ਏ. 60 ਫ਼ੀਸਦੀ ਦਿੱਤਾ ਜਾਵੇ | ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਜਥੇਬੰਦੀ ਦੀ ਗੱਲ ਬੜੇ ਧਿਆਨ ਨਾਲ ਸੁਣ ਕੇ ਵਿਸ਼ਵਾਸ ਦਿੱਤਾ | ਇਸ ਮੌਕੇ ਬਲਦੇਵ ਸਿੰਘ ਨੰਦਗੜ੍ਹ, ਦਲਬੀਰ ਸਿੰਘ ਭਾਗਸਰ, ਪਰਮਾ ਲੱਖੇਵਾਲੀ, ਗਯਾ ਪ੍ਰਸ਼ਾਦ ਲੱਖੇਵਾਲੀ, ਰਾਮ ਬਿਲਾਸ ਲੱਖੇਵਾਲੀ ਆਦਿ ਮੁਲਾਜ਼ਮ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਲੱਖੇਵਾਲੀ ਦੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਦਾ ਪੰਜਾਬ ਯੂਨੀਵਰਸਿਟੀ 'ਚ ਪਹਿਲਾ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।