10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕਲੈਰੀਕਲ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੀ ਮੀਟਿੰਗ <br/>

ਅਜੀਤ ਡੈਸਕ 07-06-2026
ਸ੍ਰੀ ਮੁਕਤਸਰ ਸਾਹਿਬ, 6 ਜੂਨ (ਰਣਜੀਤ ਸਿੰਘ ਢਿੱਲੋਂ)-ਕਲੈਰੀਕਲ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਸ੍ਰੀ ਮੁਕਤਸਰ ਸਾਹਿਬ ਦੀ ਇਕੱਤਰਤਾ ਬਲਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ | ਹਾਜ਼ਰ ਮੈਂਬਰਾਂ ਵਲੋਂ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਥਾਂਦੇਵਾਲਾ ਦੇ ਮਾਤਾ ਸੁਰਜੀਤ ਕੌਰ ਅਤੇ ਸੁਖਮੰਦਰ ਸਿੰਘ ਕੰਡਾ ਦੇ ਭਰਾ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬਲਜੀਤ ਸਿੰਘ ਬਰਾੜ ਨੇ ਸਾਥੀਆਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਦੇ ਰਵੱਈਏ ਨੂੰ ਵੇਖਦੇ ਹੋਏ ਆਪਣੇ ਸੰਘਰਸ਼ਾਂ ਨੂੰ ਹੋਰ ਤਿੱਖਾ ਕਰਨ ਦੀ ਲੋੜ ਹੈ | ਉਨ੍ਹਾਂ ਇਨਸਾਨ ਦੀ ਜ਼ਿੰਦਗੀ ਵਿਚ ਮਾਂ-ਪਿਓ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਰੱਖੇ | ਇਸ ਤੋਂ ਬਾਅਦ ਪ੍ਰਦੀਪ ਕੁਮਾਰ ਗੋਨਿਆਣਾ, ਰਣਜੀਤ ਸਿੰਘ ਥਾਂਦੇਵਾਲਾ, ਗੁਰਮੀਤ ਸਿੰਘ, ਬੂਟਾ ਰਾਮ ਕਮਰਾ ਤੇ ਜੈਪਾਲ ਭਠੇਜਾ ਨੇ ਇਸੇ ਵਿਸ਼ੇ 'ਤੇ ਆਪਣੇ ਆਪਣੇ ਵਿਚਾਰ ਦਿੱਤੇ | ਇਸ ਮੌਕੇ ਹਰਦਰਸ਼ਨ ਨੈਬੀ ਤੇ ਅਵਤਾਰ ਮੁਕਤਸਰੀ ਵਲੋਂ ਗੀਤ ਪੇਸ਼ ਕੀਤੇ ਗਏ, ਜਦਕਿ ਤਰਲੋਕ ਚੰਦ ਫ਼ੱਤਣਵਾਲਾ ਨੇ ਕਵਿਤਾ ਪੇਸ਼ ਕੀਤੀ | ਮੀਟਿੰਗ ਵਿਚ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਜਿਹੜੇ ਸਾਥੀ ਮੀਟਿੰਗਾਂ ਵਿਚ ਨਹੀਂ ਆ ਰਹੇ, ਉਨ੍ਹਾਂ ਨੂੰ ਵੀ ਪ੍ਰੇਰਨਾ ਦੇ ਕੇ ਮੀਟਿੰਗਾਂ ਵਿਚ ਲਿਆਂਦਾ ਜਾਵੇ | ਇਸ ਮੌਕੇ ਮਨਜੀਤ ਸਿੰਘ ਭਾਗਸਰ, ਜਸਵੰਤ ਸਿੰਘ ਜੰਡੂ, ਕਰਮਵੀਰ ਸਿੰਘ, ਹਰਦੇਵ ਸਿੰਘ, ਰੇਸ਼ਮ ਸਿੰਘ ਮਾਨ, ਓਮ ਪ੍ਰਕਾਸ਼, ਸੁਭਾਸ਼ ਚੰਦਰ ਮਿੱਢਾ, ਬਾਬੂ ਰਾਮ, ਦਰਸ਼ਨ ਸਿੰਘ ਮੱਲਣ, ਅਸ਼ੋਕ ਕੁਮਾਰ ਚੁੱਘ, ਦਰਸ਼ਨ ਸਿੰਘ ਬੇਦੀ, ਹਰਵਿੰਦਰ ਪਾਲ ਤੇ ਰਾਣੀ ਬਾਲਾ ਮੌਜੂਦ ਸਨ |

ਪਿਛਲੀ ਖ਼ਬਰ ਜੀ.ਟੀ.ਯੂ. ਵਲੋਂ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਲਾਠੀਚਾਰਜ ਕਰਨ ਦੀ ਨਿਖੇਧੀ <br/> ਅਗਲੀ ਖ਼ਬਰ ਮਾਤਾ ਸੁਰਜੀਤ ਕੌਰ ਥਾਂਦੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।