17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਐੱਸ.ਡੀ.ਐੱਮ. ਵਲੋਂ ਸ਼ੀਤਲ ਜਲ ਸੇਵਾ ਸੰਮਤੀ ਦੇ ਸੇਵਾਦਾਰਾਂ ਦਾ ਸਨਮਾਨ

ਅਜੀਤ ਡੈਸਕ 09-06-2026
ਮਲੋਟ, 8 ਜੂਨ (ਪਾਟਿਲ)-ਨਗਰ ਕੌਂਸਲ ਚੋਣਾਂ 2026 ਦੌਰਾਨ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਅੱਜ ਐੱਸ.ਡੀ.ਐੱਮ. ਮਲੋਟ ਪੰਕਜ ਕੁਮਾਰ ਵਲੋਂ ਸ਼ੀਤਲ ਜਲ ਸੇਵਾ ਸੰਮਤੀ ਰੇਲਵੇ ਸਟੇਸ਼ਨ ਮਲੋਟ ਦੇ ਮੈਂਬਰਾਂ ਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਸਮਾਰੋਹ ਤਹਿਸੀਲ ਕੰਪਲੈਕਸ ਅਬੋਹਰ ਰੋਡ ਸਥਿਤ ਐੱਸ.ਡੀ.ਐੱਮ. ਦਫ਼ਤਰ ਵਿਖੇ ਹੋਇਆ | ਦੱਸਣਯੋਗ ਹੈ ਕਿ ਨਗਰ ਕੌਂਸਲ ਚੋਣਾਂ ਦੇ ਸੰਬੰਧ ਵਿਚ ਮੁੱਖ ਚੋਣ ਦਫ਼ਤਰ ਮਲੋਟ ਵਿਖੇ 25, 26 ਤੇ 29 ਮਈ ਨੂੰ ਸੰਸਥਾ ਵਲੋਂ ਲਗਾਤਾਰ 3 ਦਿਨ ਠੰਡੇ ਪਾਣੀ ਅਤੇ ਜਲਜ਼ੀਰੇ ਦੀ ਅਣਥੱਕ ਸੇਵਾ ਨਿਭਾਈ ਗਈ ਸੀ | ਸੰਮਤੀ ਦੇ ਸੇਵਾਦਾਰਾਂ ਨੇ ਡਿਊਟੀ 'ਤੇ ਆਏ ਚੋਣ ਕਰਮਚਾਰੀਆਂ, ਪੁਲਿਸ ਪ੍ਰਸ਼ਾਸਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮੇਂ ਦੇ ਮੁਤਾਬਕ ਜਲ ਸੇਵਾ ਪ੍ਰਦਾਨ ਕੀਤੀ, ਜਿਸ ਦੀ ਹਰ ਪਾਸੇ ਸ਼ਲਾਘਾ ਹੋਈ | ਇਸ ਜਲ ਸੇਵਾ ਦੀ ਮੁਹਿੰਮ ਕੋਆਰਡੀਨੇਟਰ ਮਨੋਜ ਅਸੀਜਾ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰੇਰਨਾ ਸਦਕਾ ਉਲੀਕੀ ਗਈ ਸੀ | ਸੰਸਥਾ ਦੇ ਇਸ ਸ਼ਲਾਘਾਯੋਗ ਉਦਮ ਤੇ ਮਾਨਵਤਾ ਭਰੇ ਕਾਰਜ ਤੋਂ ਪ੍ਰਭਾਵਿਤ ਹੋ ਕੇ ਐੱਸ.ਡੀ.ਐੱਮ. ਪੰਕਜ ਕੁਮਾਰ ਨੇ ਅੱਜ ਸੇਵਾਦਾਰਾਂ ਦੀ ਪਿੱਠ ਥਾਪੜੀ | ਇਸ ਮੌਕੇ ਐੱਸ.ਡੀ.ਐੱਮ. ਵਲੋਂ ਸੰਮਤੀ ਨੂੰ ਵਿਸ਼ੇਸ਼ ਪ੍ਰਸੰੰਸਾ ਪੱਤਰ ਵੀ ਸੌਂਪੇ ਗਏ | ਇਸ ਸਨਮਾਨ ਸਮਾਰੋਹ ਦੌਰਾਨ ਸ਼ੀਤਲ ਜਲ ਸੇਵਾ ਸੰਮਤੀ ਦੇ ਪਵਨ ਕੁਮਾਰ ਗੁਪਤਾ, ਪ੍ਰਮੋਦ ਬਾਂਸਲ (ਨਾਟੀ), ਸੋਹਨ ਲਾਲ ਗੁੰਬਰ, ਰਜਿੰਦਰ ਸਿੰਘ (ਰਾਣਾ), ਅਨੂਪ ਕੁਮਾਰ, ਤੁਲਸਾ ਸਿੰਘ, ਹਰਬੰਸ ਲਾਲ ਤਨੇਜਾ, ਮਨਜੀਤ ਸਿੰਘ ਸਮੇਤ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਕਾਰਵਾਈ ਨਾ ਹੋਣ 'ਤੇ ਭਾਜਪਾ ਵਰਕਰਾਂ ਵਲੋਂ ਥਾਣਾ ਸਿਟੀ ਮਲੋਟ ਮੂਹਰੇ ਰੋਸ ਧਰਨਾ ਅਗਲੀ ਖ਼ਬਰ ਪਿੰਡ ਝੋਰੜ ਦੇ ਮਾਮਲੇ 'ਚ ਪੀੜਤ ਪਰਿਵਾਰ ਨਾਲ ਡਟ ਕੇ ਖੜੇ੍ਹ ਹਾਂ-ਸੂਬਾ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।