18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਤਿਸੰਗ ਕਰਵਾਇਆ <br/>

ਅਜੀਤ ਡੈਸਕ 09-06-2026
ਮਲੋਟ, 8 ਜੂਨ (ਪਾਟਿਲ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਡੱਬਵਾਲੀ ਮਲਕੋ ਸਥਿਤ ਆਸ਼ਰਮ ਵਿਚ ਮਾਸਿਕ ਭੰਡਾਰੇ ਅਤੇ ਆਧਿਆਤਮਿਕ ਸਤਿਸੰਗ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਸਤਿਸੰਗ ਦਾ ਲਾਭ ਪ੍ਰਾਪਤ ਕੀਤਾ ਅਤੇ ਗੁਰੂ ਸੇਵਾ ਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੰਕਲਪ ਲਿਆ | ਇਸ ਮੌਕੇ ਸਵਾਮੀ ਦਾਮੋਦਰਾਨੰਦ ਨੇ ਪ੍ਰਵਚਨਾਂ ਵਿਚ ਕਿਹਾ ਕਿ ਗੁਰੂ ਕੇਵਲ ਗਿਆਨ ਦੇਣ ਵਾਲੇ ਹੀ ਨਹੀਂ, ਸਗੋਂ ਜੀਵਨ ਦੇ ਔਖੇ ਰਾਹਾਂ ਵਿਚ ਸਹੀ ਦਿਸ਼ਾ ਦਿਖਾਉਣ ਵਾਲੇ ਪ੍ਰਕਾਸ਼ ਸਤੰਭ ਹਨ | ਉਨ•ਾਂ ਕਿਹਾ ਕਿ ਅੱਜ ਦੇ ਭੌਤਿਕਵਾਦੀ ਯੁੱਗ ਵਿਚ ਮਨੁੱਖ ਬਾਹਰੀ ਸੁੱਖ-ਸੁਵਿਧਾਵਾਂ ਦੇ ਪਿੱਛੇ ਦੌੜ ਰਿਹਾ ਹੈ, ਪਰ ਅਸਲ ਸ਼ਾਂਤੀ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਣ, ਨਾਮ ਸਿਮਰਨ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ | ਸਤਿਸੰਗਤ ਦੌਰਾਨ ਸ਼ਰਧਾਲੂਆਂ ਨੇ ਸੇਵਾ ਕਾਰਜਾਂ ਵਿਚ ਉਤਸ਼ਾਹ ਨਾਲ ਭਾਗ ਲਿਆ ਅਤੇ ਸਮਾਜ ਵਿਚ ਪਿਆਰ, ਭਾਈਚਾਰੇ ਤੇ ਮਨੁੱਖੀ ਕਲਿਆਣ ਦਾ ਸੰਦੇਸ਼ ਫ਼ੈਲਾਉਣ ਦਾ ਸੰਕਲਪ ਲਿਆ | ਅੰਤ ਵਿਚ ਵਿਸ਼ਵ ਸ਼ਾਂਤੀ, ਸਮੂਹ ਮਨੁੱਖਤਾ ਦੇ ਕਲਿਆਣ ਅਤੇ ਸਭ ਦੇ ਸੁੱਖ-ਸਮਿ੍ੱਧੀ ਦੀ ਅਰਦਾਸ ਕੀਤੀ ਗਈ ਅਤੇ ਹਾਜ਼ਰ ਸੰਗਤ ਨੂੰ ਭੰਡਾਰੇ ਦਾ ਪ੍ਰਸ਼ਾਦ ਵੰਡਿਆ ਗਿਆ |

ਪਿਛਲੀ ਖ਼ਬਰ ਸੇਵਾ ਕੇਂਦਰ ਦੇ ਕਾਮਿਆਂ ਦਾ ਧਰਨਾ 7ਵੇਂ ਦਿਨ 'ਚ ਦਾਖ਼ਲ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਮਲੋਟ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।