31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਫ਼ਿਲਮੀ ਗਾਣੇ, ਕਵਿਤਾ, ਗ਼ਜ਼ਲ ਤੇ ਸ਼ੇਅਰ ਲਿਖਣ ਦੀਆਂ ਆਨਲਾਈਨ ਜ਼ੂਮ ਕਲਾਸਾਂ ਅੱਜ ਤੋਂ

ਅਜੀਤ ਡੈਸਕ 13-06-2026
ਮਲੋਟ, 12 ਜੂਨ (ਪਾਟਿਲ)-ਸਾਹਿਤ ਤੇ ਰਚਨਾਤਮਕ ਲਿਖਤ ਵਿਚ ਰੁਚੀ ਰੱਖਣ ਵਾਲੇ ਨੌਜਵਾਨਾਂ, ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ | ਪ੍ਰਸਿੱਧ ਸਾਹਿਤ ਪ੍ਰੇਮੀ ਤੇ ਪ੍ਰਸ਼ਿਕਸ਼ਕ ਸੰਜੀਵ ਸਿੰਘ ਬਾਵਾ ਵਲੋਂ ਫ਼ਿਲਮੀ ਗਾਣੇ, ਕਵਿਤਾ, ਗ਼ਜ਼ਲ ਤੇ ਸ਼ੇਅਰ ਲਿਖਣ ਦੀ ਕਲਾ ਸਿਖਾਉਣ ਲਈ ਮੁਫ਼ਤ ਆਨਲਾਈਨ ਜ਼ੂਮ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਪ੍ਰਬੰਧਕਾਂ ਅਨੁਸਾਰ ਇਹ ਕਲਾਸਾਂ 13 ਜੂਨ ਤੋਂ ਸ਼ੁਰੂ ਹੋਣਗੀਆਂ ਅਤੇ ਹਰ ਨਿਰਧਾਰਤ ਦਿਨ ਸ਼ਾਮ 7 ਵਜੇ ਤੋਂ 8 ਵਜੇ ਤੱਕ ਮੁਫ਼ਤ ਆਨਲਾਈਨ ਜ਼ੂਮ ਰਾਹੀਂ ਸੱਤ ਦਿਨਾਂ ਲਈ ਲਗਾਈਆਂ ਜਾਣਗੀਆਂ | ਕਲਾਸਾਂ ਦੌਰਾਨ ਭਾਗੀਦਾਰਾਂ ਨੂੰ ਕਾਵਿ-ਵਿਧਾਵਾਂ ਦੀ ਬੁਨਿਆਦੀ ਸਮਝ, ਬਹਿਰ ਤੇ ਵਜ਼ਨ, ਮਤਲਾ ਤੇ ਮਕਤਾ, ਤਕਨੀਕੀ ਪੱਖ, ਕਾਫੀਆ ਤੇ ਰਦੀਫ਼ ਦੀ ਵਰਤੋਂ, ਗੀਤ, ਗ਼ਜ਼ਲ ਅਤੇ ਕਵਿਤਾ ਲਿਖਣ ਦੇ ਅਸੂਲਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਸੰਜੀਵ ਸਿੰਘ ਬਾਵਾ ਨੇ ਦੱਸਿਆ ਕਿ ਇਸ ਉਪਰਾਲੇ ਦਾ ਉਦੇਸ਼ ਨਵੇਂ ਲਿਖਾਰੀਆਂ ਨੂੰ ਸਹੀ ਦਿਸ਼ਾ ਤੇ ਮੰਚ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਆਪਣੀ ਸਾਹਿਤਕ ਯੋਗਤਾ ਨੂੰ ਨਿਖਾਰ ਸਕਣ | ਉਨ੍ਹਾਂ ਕਿਹਾ ਕਿ ਕਲਾਸਾਂ ਪੂਰੀ ਤਰ੍ਹਾਂ ਹਰ ਵਰਗ ਲਈ ਮੁਫ਼ਤ ਹਨ ਅਤੇ ਕੋਈ ਵੀ ਸਾਹਿਤਕ ਰੁਚੀ ਰੱਖਣ ਵਾਲਾ ਵਿਅਕਤੀ ਇਸ ਵਿਚ ਸ਼ਾਮਿਲ ਹੋ ਸਕਦਾ ਹੈ |
ਪਿਛਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸਡ ਮੁਲਾਜ਼ਮਾਂ ਦਾ ਧਰਨਾ ਚੌਥੇ ਦਿਨ ਵੀ ਰਿਹਾ ਜਾਰੀ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।