31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕਰਾਟੇ ਦੀ ਸਿਖਲਾਈ ਸੰਬੰਧੀ ਮੁਫ਼ਤ ਕੈਂਪ 15 ਤੋਂ

ਅਜੀਤ ਡੈਸਕ 13-06-2026
ਸ੍ਰੀ ਮੁਕਤਸਰ ਸਾਹਿਬ, 12 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਦੇ ਸਮੇਂ ਵਿਚ ਲੜਕੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਹਰਪ੍ਰੀਤ ਕਰਾਟੇ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਲੋਂ ਮੁਫ਼ਤ ਆਤਮ ਰੱਖਿਆ ਸੈਮੀਨਾਰ 15 ਤੋਂ 30 ਜੂਨ ਤੱਕ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਕੈਂਪ ਤੇ ਸੈਮੀਨਾਰ ਗਲੀ ਨੰਬਰ 15 ਨੇੜੇ ਸ਼ਮਸ਼ਾਨ ਭੂਮੀ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਇਆ ਜਾਵੇਗਾ | ਜਿਸ ਵਿਚ ਲੜਕੀਆਂ ਨੂੰ ਆਪਣੀ ਸੁਰੱਖਿਆ ਨਾਲ ਸੰਬੰਧਿਤ ਬਹੁਤ ਬਾਰੀਕੀ ਨਾਲ ਸਮਝਾਇਆ ਜਾਵੇਗਾ | ਸੈਮੀਨਾਰ ਵਿਚ ਸ਼ਾਮਿਲ ਹੋ ਕੇ ਲੜਕੀਆਂ 'ਚ ਆਤਮ ਵਿਸ਼ਵਾਸ ਪੈਦਾ ਹੋਵੇਗਾ | ਇਸ ਮੌਕੇ ਕਰਾਟੇ ਦੀ ਸਿਖਲਾਈ ਦਿੱਤੀ ਜਾਵੇਗੀ | ਇਸ ਵਿਚ ਲੜਕੀਆਂ ਵਧ-ਚੜ੍ਹ ਕੇ ਭਾਗ ਲੈ ਸਕਦੀਆਂ ਹਨ |
ਪਿਛਲੀ ਖ਼ਬਰ ਪਿੰਡ ਹਰਾਜ ਦੇ ਠੇਕੇ 'ਚੋਂ ਸ਼ਰਾਬ ਚੋਰੀ ਅਗਲੀ ਖ਼ਬਰ ਦੋਦਾ ਵਿਖੇ ਸੰਨੀ ਢਿੱਲੋਂ ਨੇ 'ਮੇਰੀ ਰਸੋਈ' ਸਕੀਮ ਤਹਿਤ ਫੂਡ ਕਿੱਟਾਂ ਵੰਡਣ ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।