12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਰੋਹ ਕਰਵਾਇਆ

ਅਜੀਤ ਡੈਸਕ 27-06-2026
ਗਿੱਦੜਬਾਹਾ, 26 ਜੂਨ (ਪਰਮਜੀਤ ਸਿੰਘ ਥੇੜ੍ਹੀ)-ਬੀਤੀ ਰਾਤ ਅਗਰਵਾਲ ਪੀਰਖਾਨਾ ਗਿੱਦੜਬਾਹਾ ਵਲੋਂ ਪੀਰਖਾਨਾ ਵਿਖੇ ਪੀਰ ਮੀਰਾਂ ਸਾਹਿਬ ਬਾਬਾ ਜੀ ਦਾ ਧਾਰਮਿਕ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਬਾਬਾ ਕਾਲਾ ਸਿੰਗਲਾ, ਬਾਬਾ ਡਿੰਪਲ ਤੇ ਬਾਬਾ ਰੰਗੀ ਵਲੋਂ ਦੀਵਾਨ ਸਜਾਏ ਗਏ ਅਤੇ ਭਜਨ ਗਾਇਕ ਫ਼ੌਜੀ ਭੰਗਚੜੀ ਐਂਡ ਪਾਰਟੀ ਤੇ ਸੋਮੀ ਐਂਡ ਪਾਰਟੀ ਰਾਮਪੂਰਾ ਵਲੋਂ ਬਾਬਾ ਦੀ ਭਜਨ ਬੰਦਗੀ ਕੀਤੀ ਗਈ। ਇਸ ਮੌਕੇ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ ਨੇ ਦੱਸਿਆ ਕਿ ਪੀਰ ਬਾਬਾ ਮੀਰਾਂ ਦੀ ਦਰਗਾਹ ’ਤੇ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਅਤੁੱਟ ਲੰਗਰ ਵੀ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਸਮਾਰੋਹ ਦੌਰਾਨ ਪਾਣੀ ਸੇਵਾ ਸ਼ਿਵ ਆਰ.ਓ. ਵਲੋਂ ਨਿਭਾਈ ਗਈ। ਇਸ ਮੌਕੇ ਸਾਬਕਾ ਪ੍ਰਧਾਨ ਪਿਆਰੇ ਲਾਲ ਮਿੱਤਲ, ਮੀਤ ਪ੍ਰਧਾਨ ਪ੍ਰਸ਼ੋਤਮ ਗੋਇਲ, ਖ਼ਜ਼ਾਨਚੀ ਮਹਿੰਦਰਪਾਲ ਗਰਗ, ਸਟੋਰ ਇੰਚਾਰਜ ਰਿੰਕੂ ਬਾਂਸਲ, ਬਾਬਾ ਬੋਹੜ ਸਿੰਘ ਖੂੰਨਣ ਖੁਰਦ, ਦੁਰਗਾ ਪ੍ਰਸ਼ਾਦ ਟੁਨੀਆ, ਰਾਜਿੰਦਰ ਗੋਰਖਾ, ਬਲਦੇਵ ਮੰਗਲਾ, ਸੁਰਜੀਤ ਰਾਹੀ, ਰਾਕੇਸ਼ ਪਟਵਾਰੀ, ਛਿੰਦੀ ਚੋਟੀਆਂਵਾਲਾ, ਅਨਿਲ ਗਰਗ ਤੋਂ ਇਲਾਵਾ ਪੀਰਖਾਨਾ ਦੇ ਸੇਵਾਦਾਰ ਬਾਬਾ ਦਲਜੀਤ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਕੋਰੋਨਾ ਮੌਕੇ ਬੰਦ ਕੀਤੀ ‘ਜਨਤਾ ਮੇਲ’ ਗੱਡੀ ਚਲਾਉਣ ਦੀ ਮੰਗ ਅਗਲੀ ਖ਼ਬਰ ਕੰਨਿਆਂ ਸ੍ਰੀ ਕ੍ਰਿਸ਼ਨਾ ਦੇਵੀ ਦੀ 26ਵੀਂ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।