04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ

ਅਜੀਤ ਡੈਸਕ 28-06-2026

ਸ੍ਰੀ ਮੁਕਤਸਰ ਸਾਹਿਬ, 27 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਲੋਂ ਵੀ ਚੋਣ ਸਰਗਰਮੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਲੜੀ ਤਹਿਤ ਅੱਜ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਅਹੁਦੇਦਾਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਰਾਜਾ ਚੱਕ ਤਾਮਕੋਟ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਸਿੰਘ ਰੁਪਾਣਾ ਤੇ ਪਾਰਟੀ ਦੇ ਮੁੱਖ ਬੁਲਾਰੇ ਤੇਜਿੰਦਰ ਸਿੰਘ ਢਿੱਲੋਂ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਬਣਾਉਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਮੁੱਖ ਮੰਤਰੀ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਦਿਨ-ਰਾਤ ਮਿਹਨਤ ਕਰਨੀ ਪਵੇਗੀ ਅਤੇ ਭਾਈ ਸਾਹਿਬ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣਾ ਪਵੇਗਾ। 2027 ਦੀਆਂ ਚੋਣਾਂ ਦੀ ਲਾਮਬੰਦੀ ਦੀ ਸ਼ੁਰੂਆਤ ਕਰਦਿਆਂ ਆਗੂਆਂ ਨੇ ਸਾਰੇ ਹੀ ਅਹੁਦੇਦਾਰਾਂ ਤੇ ਵਰਕਰਾਂ ਦੀਆਂ ਬੂਥ ਲੈਵਲ ’ਤੇ ਡਿਊਟੀਆਂ ਲਗਾ ਦਿੱਤੀਆਂ ਗਈਆਂ। ਇਸ ਮੌਕੇ ਵਰਕਰਾਂ ਨੂੰ ਪਾਰਟੀ ਹਾਈਕਮਾਂਡ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਮੌਕੇ ਸਾਰੇ ਹੀ ਵਰਕਰਾਂ ਨੇ ਜ਼ਿਲ੍ਹਾ ਪੱਧਰੀ ਟੀਮ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਜ਼ਿਲ੍ਹੇ ਦੇ ਚਾਰਾਂ ਹਲਕਿਆਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦਾ ਸੁਨੇਹਾ ਦਿੱਤਾ ਜਾਵੇਗਾ। ਇਸ ਮੌਕੇ ਕ੍ਰਿਸ਼ਨ ਸਿੰਘ ਰੁਪਾਣਾ ਜ਼ਿਲ੍ਹਾ ਪ੍ਰਧਾਨ, ਤੇਜਿੰਦਰ ਸਿੰਘ ਢਿੱਲੋਂ ਮੁੱਖ ਬੁਲਾਰਾ ਤੇ ਨਿਰਮਲ ਸਿੰਘ ਜੱਸੇਆਣਾ ਨੇ ਸੰਬੋਧਨ ਕੀਤਾ। ਇਸ ਮੌਕੇ ਕੈਪਟਨ ਪਰਮਜੀਤ ਸਿੰਘ ਸੰਧੂ ਮਲੋਟ, ਜ਼ਿਲ੍ਹਾ ਮੀਤ ਪ੍ਰਧਾਨ ਗੁਰਦੀਪ ਸਿੰਘ ਖ਼ਾਲਸਾ ਮਲੋਟ, ਜਥੇਦਾਰ ਬੂਟਾ ਸਿੰਘ ਦੋਦਾ, ਭਾਨ ਚੰਦ ਪਟਵਾਰੀ, ਸਰਦੂਲ ਸਿੰਘ ਰੁਪਾਣਾ, ਗੁਰਪਾਲ ਸਿੰਘ ਰੁਪਾਣਾ, ਪ੍ਰੀਤਮ ਸਿੰਘ ਰੁਪਾਣਾ, ਜਸਕੇਲ ਸਿੰਘ ਖੁੰਡੇ ਹਲਾਲ, ਗਮਦੂਰ ਸਿੰਘ ਫੂਲੇਵਾਲਾ, ਨਿਰੰਜਨ ਸਿੰਘ ਵੱਟੂ, ਕੁਲਵੰਤ ਸਿੰਘ ਵੱਟੂ, ਬਲਵਿੰਦਰ ਸਿੰਘ ਤਖ਼ਤਮਲਾਣਾ, ਭਾਈ ਹਰਿੰਦਰ ਸਿੰਘ ਮਲੋਟ, ਹਰਪ੍ਰੀਤ ਸਿੰਘ ਖ਼ਾਲਸਾ ਮਲੋਟ, ਜਸਵੀਰ ਸਿੰਘ ਪੰਜਾਵਾ, ਸੁਖਬੀਰ ਸਿੰਘ ਪੰਜਾਵਾ, ਸੁਖਦੇਵ ਸਿੰਘ ਢਿੱਲੋਂ, ਪ੍ਰਕਾਸ਼ ਸਿੰਘ ਮਨੀਆਂਵਾਲਾ, ਰਣਜੀਤ ਸਿੰਘ ਮਿੱਡਾ, ਦੀਦਾਰ ਸਿੰਘ ਮਿੱਡਾ, ਜਥੇਦਾਰ ਕ੍ਰਿਪਾਲ ਸਿੰਘ ਬਾਦੀਆਂ, ਰਣਬੀਰ ਸਿੰਘ ਰਾਜਾ ਬਾਦੀਆਂ, ਸ਼ਵਿੰਦਰ ਸਿੰਘ ਰੁਪਾਣਾ, ਸੁਖਜਿੰਦਰ ਸਿੰਘ ਛਿੰਦਾ ਭਾਊ, ਅਵਤਾਰ ਸਿੰਘ ਸਦਰਵਾਲਾ, ਰੁਪਿੰਦਰ ਸਿੰਘ ਲੱਖੇਵਾਲੀ, ਸੰਗਤ ਸਿੰਘ ਲੱਖੇਵਾਲੀ, ਬੂਟਾ ਸਿੰਘ ਸਦਰਵਾਲਾ, ਵਿਕਰਮਜੀਤ ਸਿੰਘ ਵਿੱਕੀ ਸੰਮੇਵਾਲੀ, ਧਰਮਪ੍ਰੀਤ ਸਿੰਘ ਚੜੇਵਾਨ, ਪ੍ਰਨਾਮ ਸਿੰਘ ਚੜੇਵਾਨ, ਜਥੇਦਾਰ ਰਘੁਬੀਰ ਸਿੰਘ, ਸੁਖਮਨਜੀਤ ਸਿੰਘ ਲੱਖੇਵਾਲੀ, ਚਰਨਜੀਤ ਸਿੰਘ ਖ਼ਾਲਸਾ ਭੁੱਲਰ, ਸਤਨਾਮ ਸਿੰਘ ਭੁੱਲਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਬਿਜਲੀ ਦੇ ਵੱਡੇ ਪਾਵਰ ਕੱਟ ਲੱਗਣ ਕਾਰਨ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਪਾਰਟੀ ਲਈ ਸ਼ਾਨਦਾਰ ਸੇਵਾਵਾਂ ਬਦਲੇ ਭਾਜਪਾ ਹਾਈਕਮਾਂਡ ਵਲੋਂ ਅਮਨ ਥਾਪਰ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।