03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਅੰਦਾਜ਼ ਕੌਰ ਬਰਾੜ ਨੇ ਛੋਟੀ ਉਮਰੇ ਬਣਾਏ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰਿਕਾਰਡ

ਅਜੀਤ ਡੈਸਕ 30-07-2026
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਹਰਮਹਿੰਦਰ ਪਾਲ)-ਐਡਵੈਂਚਰ ਨਾਲ ਜੁੜੇ ਜਗਜੀਤ ਸਿੰਘ ਮਾਨ ਤੇ ਪਰਮਿੰਦਰ ਕੌਰ ਮਾਨ ਦੀ ਦੋਹਤੀ ਅਤੇ ਜਿੰਦਪ੍ਰੀਤ ਮਾਨ ਤੇ ਸੰਦੀਪ ਸਿੰਘ ਬਰਾੜ ਦੀ ਧੀ ਅੰਦਾਜ਼ ਕੌਰ ਬਰਾੜ ਨੇ ਮਹਿਜ਼ 11 ਸਾਲ ਦੀ ਉਮਰ ਵਿਚ ਆਪਣੀ ਵਿਲੱਖਣ ਪ੍ਰਤਿਭਾ ਤੇ ਬਹੁ-ਪੱਖੀ ਸ਼ਖ਼ਸੀਅਤ ਦੇ ਦਮ ’ਤੇ ਸਾਹਸਿਕ ਗਤੀਵਿਧੀਆਂ, ਸੱਭਿਆਚਾਰ, ਦੇਸ਼ ਭਗਤੀ, ਖੇਡਾਂ ਅਤੇ ਸਮਾਜ ਸੇਵਾ ਵਿਚ ਉਤਮਤਾ ਸ਼੍ਰੇਣੀ ਤਹਿਤ ‘ਇਨਫਲੂਐਂਸਰ ਬੁੱਕ ਆਫ਼ ਵਰਲਡ ਰਿਕਾਰਡਜ਼’ ਅਤੇ ‘ਭਾਰਤ ਰਿਕਾਰਡ ਬੁੱਕ’ ਵਿਚ ਆਪਣਾ ਨਾਂਅ ਦਰਜ ਕਰਵਾਉਣ ਦਾ ਮਾਣ ਹਾਸਿਲ ਕੀਤਾ ਹੈ। ਸੰਸਥਾ ਵਲੋਂ ਉਸ ਨੂੰ ਸਰਟੀਫ਼ਿਕੇਟ, ਸ਼ੀਲਡ, ਲਾਕਟ, ਪੈਨ ਤੇ ਹੋਰ ਸਨਮਾਨ ਸਮੱਗਰੀ ਭੇਂਟ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਮਾਨ ਨੇ ਦੱਸਿਆ ਕਿ ਉਹ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਵਿਦੇਸ਼ੀ ਭਾਸ਼ਾਵਾਂ ਦਾ ਵੀ ਗਿਆਨ ਰੱਖਦੀ ਹੈ। ਅੰਦਾਜ਼ ਕੌਰ ਬਰਾੜ ਨੇ ਮਹਿਜ਼ 11 ਮਹੀਨੇ ਅਤੇ 13 ਦਿਨਾਂ ਦੀ ਉਮਰ ਵਿਚ ਹਵਾਈ ਛਾਲ (ਪੈਰਾਸੇਲਿੰਗ) ਵਿਚ ਹਿੱਸਾ ਲੈ ਕੇ ਆਪਣੀ ਨਿਡਰਤਾ ਦਾ ਪ੍ਰਗਟਾਵਾ ਕੀਤਾ ਸੀ। ਇਸ ਤੋਂ ਇਲਾਵਾ ਵੱਖ-ਵੱਖ ਸੱਭਿਆਚਾਰਕ ਤੇ ਰਾਸ਼ਟਰੀ ਸਮਾਗਮਾਂ ਵਿਚ ਭਾਰਤ ਦਾ ਰਾਸ਼ਟਰੀ ਗਾਇਨ ਗਾ ਕੇ ਦੇਸ਼ ਭਗਤੀ ਅਤੇ ਸੱਭਿਆਚਾਰਕ ਸਾਂਝ ਦਾ ਸੁਨੇਹਾ ਦਿੱਤਾ। ਪਹਾੜੀ ਯਾਤਰਾ, ਪੈਦਲ ਯਾਤਰਾ, ਸਾਈਕਲ ਚਲਾਉਣਾ, ਬਾਸਕਟਬਾਲ ਵਿਚ ਹਿੱਸਾ ਲੈਣ ਦੇ ਨਾਲ-ਨਾਲ ਨੇਤਰਹੀਣ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਉਣਾ, ਸਰਕਾਰੀ ਸਕੂਲ ਦੇ ਬੱਚਿਆਂ ਦੀ ਮਦਦ ਕਰਨਾ ਅਤੇ ਵਿਮਾਨ ਸੇਵਾ ਦੇ ਕਰਮਚਾਰੀਆਂ ਦਾ ਧੰਨਵਾਦ ਕਰਨ ਵਰਗੇ ਸਮਾਜ ਸੇਵੀ ਕਾਰਜ ਕੀਤੇ ਹਨ। ਜਗਜੀਤ ਸਿੰਘ ਮਾਨ ਨੇ ਦੱਸਿਆ ਕਿ ਹਾਲ ਹੀ ਵਿਚ ਅੰਦਾਜ਼ ਕੌਰ ਨੇ ਉਨ੍ਹਾਂ ਨਾਲ ਦੋਪਹੀਆ ਵਾਹਨ (ਬਾਈਕ) ਉਪਰ ਜੰਮੂ-ਕਸ਼ਮੀਰ ਦਾ ਦੌਰਾ ਕਰਕੇ ਇਕ ਹੋਰ ਰਿਕਾਰਡ ਵੀ ਆਪਣੇ ਨਾਂਅ ਕੀਤਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ’ਚ ਜਨਮੀ ਅਤੇ ਕੈਨੇਡਾ ਦੀ ਪੀ.ਆਰ. ਅੰਦਾਜ਼ ਕੌਰ ਕਈ ਭਾਸ਼ਾਵਾਂ ਜਾਣਦੀ ਹੈ।
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਵਲੋਂ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਅਗਲੀ ਖ਼ਬਰ ਨਸ਼ੇ ਦੀ ਹਾਲਤ ਵਿਚ ਘੁੰਮ ਰਿਹਾ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।