03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਵਿਖੇ ਸਨਮਾਨ ਸਮਾਗਮ ਕਰਵਾਇਆ

ਅਜੀਤ ਡੈਸਕ 30-07-2026
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਹਰਮਹਿੰਦਰ ਪਾਲ)-ਸ੍ਰੀ ਸੁਰਿੰਦਰ ਕੁਮਾਰ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਪ੍ਰਾਤ: ਵੰਦਨਾ ਸੈਸ਼ਨ ਦੌਰਾਨ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਧਾਨ ਰਾਜਿੰਦਰ ਗਰਗ, ਉਪ ਪ੍ਰਧਾਨ ਸੁਰਿੰਦਰ ਧਵਨ, ਪ੍ਰਬੰਧਕ ਨਰੋਤਮ ਦਾਸ ਸ਼ਰਮਾ, ਪ੍ਰਿੰਸੀਪਲ ਪੂਰਨ ਚੰਦ ਅਤੇ ਉਪ ਪ੍ਰਿੰਸੀਪਲ ਸਰਿਤਾ ਸਿੰਘ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਦੀ ਸ਼ੁਰੂਆਤ ਭਾਰਤ ਮਾਤਾ ਤੇ ਮਾਂ ਸਰਸਵਤੀ ਦੇ ਚਰਨਾਂ ਵਿਚ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੀ ਪ੍ਰਾਰਥਨਾ, ਦੇਸ਼ ਭਗਤੀ ਗੀਤ ਅਤੇ ਪ੍ਰੇਰਣਾਦਾਇਕ ਵਿਚਾਰਾਂ ਰਾਹੀਂ ਵਿਦਿਆਰਥੀਆਂ ਵਿਚ ਦੇਸ਼ ਭਗਤੀ, ਅਨੁਸ਼ਾਸਨ ਤੇ ਉਤਕ੍ਰਿਸ਼ਟਤਾ ਦੀ ਭਾਵਨਾ ਦਾ ਸੰਚਾਰ ਕੀਤਾ ਗਿਆ। ਇਸ ਮੌਕੇ ਪ੍ਰਾਂਤੀ ਤਾਇਕਵਾਂਡੋ ਅਤੇ ਕਰਾਟੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ, ਹੇਲੇਕਸ ਮੁਕਾਬਲਾ ਜੇਤੂ ਵਿਦਿਆਰਥੀਆਂ ਅਤੇ ਐੱਨ.ਟੀ.ਐੱਸ.ਈ. ਪ੍ਰੀਖਿਆ ਵਿਚ ਵਧੀਆ ਸਥਾਨ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਰਾਜਿੰਦਰ ਗਰਗ, ਉਪ ਪ੍ਰਧਾਨ ਸੁਰਿੰਦਰ ਧਵਨ ਤੇ ਪ੍ਰਬੰਧਕ ਨਰੋਤਮ ਦਾਸ ਸ਼ਰਮਾ ਨੇ ਸਾਰੇ ਸਨਮਾਨਿਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਪੂਰਨ ਚੰਦ ਅਤੇ ਉਪ ਪ੍ਰਿੰਸੀਪਲ ਸਰਿਤਾ ਸਿੰਘ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਮਾਰਗ ਦਰਸ਼ਕ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਸਕੂਲ ਦੇ ਉਤਮ ਸ਼ੈਕਸ਼ਣਿਕ ਮਾਹੌਲ, ਅਧਿਆਪਕਾਂ ਦੀ ਨਿਸ਼ਠਾ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਸਮਰਪਣ, ਅਨੁਸ਼ਾਸਨ ਤੇ ਲਗਨ ਨਾਲ ਅੱਗੇ ਵਧਦੇ ਹੋਏ ਸਕੂਲ, ਸਮਾਜ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਮਾਰੋਹ ਦੇ ਅੰਤ ਵਿਚ ਸਮੂਹ ਸਕੂਲ ਪਰਿਵਾਰ ਨੇ ਸਨਮਾਨਿਤ ਵਿਦਿਆਰਥੀਆਂ ਦੀਆਂ ਉਪਲਬਧੀਆਂ ’ਤੇ ਮਾਣ ਪ੍ਰਗਟ ਕੀਤਾ।
ਪਿਛਲੀ ਖ਼ਬਰ ਬੱਚਿਆਂ ਦੇ ਕਵਿਤਾ ਤੇ ਕਹਾਣੀ ਸੁਣਾਉਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਭਾਰਤ ਦੀ ਸਾਈਕਲ ’ਤੇ ਯਾਤਰਾ ਕਰ ਰਿਹਾ ਕੇਰਲਾ ਦਾ ਜੋਪਿੰਨ ਪਹੁੰਚਿਆ ਸ੍ਰੀ ਮੁਕਤਸਰ ਸਾਹਿਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।