02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੋਗਾ ਵਿਖੇ ਡਾ. ਸ਼ੰਕਰ ਚੌਧਰੀ ਦੇ ਹੱਕ ਵਿਚ ਵਿਸ਼ਾਲ ਇਕੱਠ, ਸੈਂਕੜੇ ਅਧਿਆਪਕਾਂ ਅਤੇ ਬੁੱਧੀਜੀਵੀਆਂ ਨੇ ਦਿੱਤਾ ਸਮਰਥਨ ਪੰਜਾਬ ਯੂਨੀਵਰਸਿਟੀ ਸਿਰਫ਼ ਇਕ ਸਿੱਖਿਆ ਦਾ ਕੇਂਦਰ ਨਹੀਂ-ਡਾ. ਸ਼ੰਕਰ ਚੌਧਰੀ

ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਸੀਨੇਟ ਚੋਣ 2026 ਦੇ ਮੱਦੇਨਜ਼ਰ ਮੋਗਾ ਦੇ ਬਲੂਮਿੰਗ ਬਡਜ਼ ਸਕੂਲ ਵਿਖੇ ਡਾ. ਸ਼ੰਕਰ ਚੌਧਰੀ ਦੇ ਹੱਕ ਵਿਚ ਇਕ ਵਿਸ਼ਾਲ ਇਕੱਠ ਕਰਵਾਇਆ ਗਿਆ, ਜਿਸ ਵਿਚ ਮੋਗਾ ਜ਼ਿਲ੍ਹੇ ਦੇ ਸੈਂਕੜੇ ਅਧਿਆਪਕਾਂ, ਸਿੱਖਿਆ ਪ੍ਰੇਮੀਆਂ, ਸਮਾਜਿਕ ਆਗੂਆਂ ਅਤੇ ਗਰੈਜੂਏਟ ਵੋਟਰਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 02-08-2026
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਸੀਨੇਟ ਚੋਣ 2026 ਦੇ ਮੱਦੇਨਜ਼ਰ ਮੋਗਾ ਦੇ ਬਲੂਮਿੰਗ ਬਡਜ਼ ਸਕੂਲ ਵਿਖੇ ਡਾ. ਸ਼ੰਕਰ ਚੌਧਰੀ ਦੇ ਹੱਕ ਵਿਚ ਇਕ ਵਿਸ਼ਾਲ ਇਕੱਠ ਕਰਵਾਇਆ ਗਿਆ, ਜਿਸ ਵਿਚ ਮੋਗਾ ਜ਼ਿਲ੍ਹੇ ਦੇ ਸੈਂਕੜੇ ਅਧਿਆਪਕਾਂ, ਸਿੱਖਿਆ ਪ੍ਰੇਮੀਆਂ, ਸਮਾਜਿਕ ਆਗੂਆਂ ਅਤੇ ਗਰੈਜੂਏਟ ਵੋਟਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸ਼ੰਕਰ ਚੌਧਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ਼ ਇਕ ਸਿੱਖਿਆ ਸੰਸਥਾ ਨਹੀਂ, ਸਗੋਂ ਪੰਜਾਬ ਦੀ ਅਕਾਦਮਿਕ ਵਿਰਾਸਤ ਅਤੇ ਨੌਜਵਾਨਾਂ ਦੀਆਂ ਉਮੀਦਾਂ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਦੇ ਸਰਬਪੱਖੀ ਵਿਕਾਸ, ਉੱਚ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ, ਵਿਦਿਆਰਥੀਆਂ ਦੀ ਭਲਾਈ, ਪਾਰਦਰਸ਼ੀ ਪ੍ਰਸ਼ਾਸਨ ਅਤੇ ਗਰੈਜੂਏਟ ਭਾਈਚਾਰੇ ਦੀ ਪ੍ਰਭਾਵਸ਼ਾਲੀ ਨੁਮਾਇੰਦਗੀ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸੀਨੇਟ ਵਿਚ ਹਰ ਫ਼ੈਸਲਾ ਵਿਦਿਆਰਥੀਆਂ, ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ਮੋਗਾ ਜ਼ਿਲ੍ਹੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਡਾ. ਸ਼ੰਕਰ ਚੌਧਰੀ ਦੇ ਹੱਕ ਵਿਚ ਖੁੱਲ੍ਹ ਕੇ ਸਮਰਥਨ ਪ੍ਰਗਟਾਇਆ ਅਤੇ ਗਰੈਜੂਏਟ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਯੂਨੀਵਰਸਿਟੀ ਦੇ ਵਿਕਾਸ, ਸਿੱਖਿਆ ਅਤੇ ਵਿਦਿਆਰਥੀ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਡਾ. ਸ਼ੰਕਰ ਚੌਧਰੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਸਮਾਗਮ ਵਿਚ ਗੁਰਦਿਆਲ ਸਿੰਘ ਮਠਾੜੂ ਡਿਪਟੀ ਡੀ.ਈ.ਓ. ਸੈਕੰਡਰੀ, ਨਿਸ਼ਾਨ ਸਿੰਘ ਸੰਧੂ ਡਿਪਟੀ ਡੀ.ਈ.ਓ. ਐਲੀਮੈਂਟਰੀ, ਸੁਨੀਤਇੰਦਰ ਸਿੰਘ ਡੀ.ਈ.ਓ. ਬਰਨਾਲਾ, ਸੁਖਚੈਨ ਸਿੰਘ ਹੀਰਾ ਪੈਨਸ਼ਨਰ ਐਸੋਸੀਏਸ਼ਨ, ਜਸਵਿੰਦਰ ਸਿੰਘ ਸਿੱਧੂ ਪ੍ਰਧਾਨ ਈ.ਟੀ.ਟੀ. ਯੂਨੀਅਨ, ਨਵਦੀਪ ਸਿੰਘ ਬਾਜਵਾ ਡੀ.ਆਰ . ਸੀ. ਅੱਪਰ ਪ੍ਰਾਇਮਰੀ, ਮਨਮੀਤ ਸਿੰਘ ਰਾਏ ਜ਼ਿਲ੍ਹਾ ਪ੍ਰਧਾਨ ਈ.ਟੀ.ਟੀ. ਅਧਿਆਪਕ ਯੂਨੀਅਨ ਮੋਗਾ, ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ, ਪ੍ਰਗਟਜੀਤ ਸਿੰਘ ਕਿਸ਼ਨਪੁਰਾ ਚੇਅਰਮੈਨ ਬੀ.ਐਡ ਫ਼ਰੰਟ ਪੰਜਾਬ, ਹਰਜੰਟ ਸਿੰਘ ਬੌਡੇ ਅਧਿਆਪਕ ਦਲ ਪੰਜਾਬ, ਸੁਰਿੰਦਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਈ . ਟੀ.ਯੂ. ਮੋਗਾ, ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਮੋਗਾ, ਵਿਕਾਸ ਚੋਪੜਾ, ਹਰਸ਼ ਕੁਮਾਰ ਗੋਇਲ ਸਟੇਜ ਸਕੱਤਰ, ਮਨਦੀਪ ਸ਼ਰਮਾ, ਦਿਲਬਾਗ ਸਿੰਘ ਬਰਾੜ, ਰਾਜੇਸ਼ ਪਾਲ ਬੀ.ਐਨ.ਓ. ਮੋਗਾ-2, ਚਰਨਜੀਤ ਸਿੰਘ (ਬੀ.ਐਨ.ਓ. ਮੋਗਾ-1, ਜੋਤੀ ਬਾਂਸਲ ਬੀ.ਐਨ.ਓ. ਨਿਹਾਲ ਸਿੰਘ ਵਾਲਾ, ਸਤਿੰਦਰ ਕੌਰ ਬੀ.ਐਨ.ਓ. ਬਾਘਾ ਪੁਰਾਣਾ, ਹਰਦੇਵ ਸਿੰਘ ਬੀ.ਪੀ.ਈ.ਓ. ਬਾਘਾ ਪੁਰਾਣਾ, ਕੰਚਨ ਬਾਲਾ ਬੀ.ਪੀ.ਈ.ਓ. ਧਰਮਕੋਟ-2, ਐਡਵੋਕੇਟ ਅਨੀਸ਼ ਕਾਂਤ ਸ਼ਰਮਾ, ਪ੍ਰਿੰਸੀਪਲ ਅਨੁਰਾਗ ਧੂਰੀਆ, ਰਾਹੁਲ ਛਾਬੜਾ ਸੀ.ਈ.ਓ. ਬਲੂਮਿੰਗ ਬਡਜ਼ ਸਕੂਲ ਮੋਗਾ, ਰਿਸ਼ੀ ਮਨਚੰਦਾ ਹੈੱਡਮਾਸਟਰ, ਪ੍ਰਵੀਨ ਕੁਮਾਰ ਹੈੱਡਮਾਸਟਰ, ਅਮਨਦੀਪ ਕੌਰ ਹੈੱਡ ਮਿਸਟ੍ਰੈਸ, ਸੁਖਜਿੰਦਰ ਸਿੰਘ ਗੌਰਮਿੰਟ ਟੀਚਰ ਯੂਨੀਅਨ , ਬਲਦੀਪ ਕੌਰ ਸੈਂਟਰ ਹੈੱਡ ਟੀਚਰ ਬਿਲਾਸਪੁਰ, ਮੌਂਟੀ ਮੋਗਾ, ਪਲਵਿੰਦਰ ਸਿੰਘ ਮੋਗਾ ਅਤੇ ਨਵਪ੍ਰੀਤ ਮੋਗਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਗਰੈਜੂਏਟ ਵੋਟਰ ਹਾਜ਼ਰ ਸਨ। ਸਮਾਗਮ ਦੌਰਾਨ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਡਾ. ਸ਼ੰਕਰ ਚੌਧਰੀ ਦੀ ਸਿੱਖਿਆ ਖੇਤਰ ਵਿਚ ਲੰਬੇ ਸਮੇਂ ਦੀ ਸੇਵਾ, ਸੰਘਰਸ਼ਸ਼ੀਲ ਸੋਚ, ਇਮਾਨਦਾਰ ਕਾਰਜਸ਼ੈਲੀ ਅਤੇ ਵਿਦਿਆਰਥੀ ਹਿਤਾਂ ਪ੍ਰਤੀ ਵਚਨਬੱਧਤਾ ਉਨ੍ਹਾਂ ਨੂੰ ਸੀਨੇਟ ਲਈ ਇਕ ਮਜ਼ਬੂਤ ਅਤੇ ਯੋਗ ਉਮੀਦਵਾਰ ਬਣਾਉਂਦੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਡਾ. ਚੌਧਰੀ ਦੀ ਜਿੱਤ ਨਾਲ ਗਰੈਜੂਏਟ ਭਾਈਚਾਰੇ ਦੀ ਆਵਾਜ਼ ਪੰਜਾਬ ਯੂਨੀਵਰਸਿਟੀ ਵਿਚ ਹੋਰ ਮਜ਼ਬੂਤੀ ਨਾਲ ਉੱਠੇਗੀ।
ਪਿਛਲੀ ਖ਼ਬਰ ਪਿੰਡ ਨਿਆਣਾ ਬੇਟ ਤੋਂ ਤੀਰਥ ਯਾਤਰਾ ਸਕੀਮ ਤਹਿਤ ਯਾਤਰਾ ਰਵਾਨਾ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਅੱਜ ਮਲੋਟ ਹਲਕੇ ’ਚ ਪੁੱਜੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।