04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੇਵਾ ਸੁਸਾਇਟੀ ਵਲੋਂ ‘20 ਸਵਾਲ-20 ਇਨਾਮ’ ਪ੍ਰਸ਼ਨਾਵਲੀ ਦਾ ਦੋ ਵਰਕਾ ਜਾਰੀ

ਕੋਟਕਪੂਰਾ, 3 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਹਰਿਕਿ੍ਰਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘20 ਸਵਾਲ–20 ਇਨਾਮ’ ਪ੍ਰਤੀਯੋਗਤਾ ਲਈ ਦੋ ਵਰਕਾ ਲੀਗਲ ਐਡਵਾਈਜ਼ਰ ਵਰਿੰਦਰਪਾਲ ਸਿੰਘ ਅਰਨੇਜਾ, ਸੁਸਾਇਟੀ ਦੇ ਸੇਵਾਦਾਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ, ਭਾਈ ਗੁਰਸੰਗੀਤ ਸਿੰਘ, ਜਸਮੀਤ ਸਿੰਘ, ਜਗਜੀਤ ਕੌਰ, ਪਰਵਿੰਦਰ ਕੌਰ, ਪਿ੍ਰਸ਼ਾ ਅਤੇ ਚੰਦਨਪ੍ਰੀਤ ਕੌਰ ਆਦਿ ਨੇ ਜਾਰੀ ਕੀਤਾ। ਪ੍ਰਮੁੱਖ ਸੇਵਾਦਾਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ‘20 ਸਵਾਲ-20 ਇਨਾਮ’ ਦਾ ਲੱਕੀ ਡਰਾਅ 9 ਅਗਸਤ ਦਿਨ ਐਤਵਾਰ ਨੂੰ ਸ਼ਾਮ 4-30 ਵਜੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ ਕੱਢਿਆ ਜਾਵੇਗਾ।

ਅਜੀਤ ਡੈਸਕ 04-08-2026
ਕੋਟਕਪੂਰਾ, 3 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਹਰਿਕਿ੍ਰਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘20 ਸਵਾਲ–20 ਇਨਾਮ’ ਪ੍ਰਤੀਯੋਗਤਾ ਲਈ ਦੋ ਵਰਕਾ ਲੀਗਲ ਐਡਵਾਈਜ਼ਰ ਵਰਿੰਦਰਪਾਲ ਸਿੰਘ ਅਰਨੇਜਾ, ਸੁਸਾਇਟੀ ਦੇ ਸੇਵਾਦਾਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ, ਭਾਈ ਗੁਰਸੰਗੀਤ ਸਿੰਘ, ਜਸਮੀਤ ਸਿੰਘ, ਜਗਜੀਤ ਕੌਰ, ਪਰਵਿੰਦਰ ਕੌਰ, ਪਿ੍ਰਸ਼ਾ ਅਤੇ ਚੰਦਨਪ੍ਰੀਤ ਕੌਰ ਆਦਿ ਨੇ ਜਾਰੀ ਕੀਤਾ। ਪ੍ਰਮੁੱਖ ਸੇਵਾਦਾਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ‘20 ਸਵਾਲ-20 ਇਨਾਮ’ ਦਾ ਲੱਕੀ ਡਰਾਅ 9 ਅਗਸਤ ਦਿਨ ਐਤਵਾਰ ਨੂੰ ਸ਼ਾਮ 4-30 ਵਜੇ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ ਕੱਢਿਆ ਜਾਵੇਗਾ। ਡਰਾਅ ਰਾਹੀਂ ਸਾਰੇ ਦੇ ਸਾਰੇ ਸਵਾਲ ਸਹੀ ਪਾਏ ਗਏ ਉਨ੍ਹਾਂ ਪ੍ਰਤੀਯੋਗੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹੋਏ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਦੌਰਾਨ ਵਰਸੀਰਤ ਕੌਰ, ਚੰਦਨਪ੍ਰੀਤ ਕੌਰ ਅਤੇ ਜਗਜੀਤ ਕੌਰ ਨੇ ਸ਼ਬਦ ਗਾਇਣ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਬਲਕਾਰ ਸਿੰਘ ਹੈਪੀ, ਬੇਅੰਤ ਸਿੰਘ, ਸੁਖਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ’ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਅਗਲੀ ਖ਼ਬਰ 2 ਦੇਸੀ ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।