06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਵਾਮੀ ਖਜਾਨ ਚੰਦ ਜੈਨ ਮੈਮੋਰੀਅਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਲੰਬੀ, 5 ਅਗਸਤ (ਮੇਵਾ ਸਿੰਘ)-ਸਵਾਮੀ ਖਜਾਨ ਚੰਦ ਜੈਨ ਮੈਮੋਰੀਅਲ ਸਕੂਲ ਖਿਉਵਾਲੀ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਰਣਧੀਰ ਸਿੰਘ ਧੀਰਾ ਖੁੱਡੀਆਂ ਚੇਅਰਮੈਨ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਪੰਜਾਬ (ਚੰਡੀਗੜ੍ਹ) ਸਨ।

ਸਵਾਮੀ ਖਜਾਨ ਚੰਦ ਜੈਨ ਮੈਮੋਰੀਅਲ ਸਕੂਲ ਖਿਉਵਾਲੀ ਵਿਖੇ ਕਰਵਾਏ ਸਮਾਗਮ ਦੌਰਾਨ ਹਾਜ਼ਰ ਮੁੱਖ ਮਹਿਮਾਨ ਚੇਅਰਮੈਨ ਰਣਧੀਰ ਸਿੰਘ ਧੀਰਾ ਖੁੱਡੀਆਂ, ਸਕੂਲ ਮੈਨੇਜਮੈਂਟ ਤੇ ਹੋਰ। ਤਸਵੀਰ: ਮੇਵਾ ਸਿੰਘ ਮਾਊਂਟ ਲਰਨਿੰਗ ਜੂਨੀਅਰਜ਼ ਸਕੂਲ ਵਿਖੇ ਇੰਟਰ-ਹਾਊਸ ਬਹਿਸ ਮੁਕਾਬਲੇ ’ਚ ਜੇਤੂ ਬੱਚਿਆਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ। ਅਜੀਤ ਤਸਵੀਰ 06-08-2026
ਲੰਬੀ, 5 ਅਗਸਤ (ਮੇਵਾ ਸਿੰਘ)-ਸਵਾਮੀ ਖਜਾਨ ਚੰਦ ਜੈਨ ਮੈਮੋਰੀਅਲ ਸਕੂਲ ਖਿਉਵਾਲੀ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਰਣਧੀਰ ਸਿੰਘ ਧੀਰਾ ਖੁੱਡੀਆਂ ਚੇਅਰਮੈਨ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਪੰਜਾਬ (ਚੰਡੀਗੜ੍ਹ) ਸਨ। ਉਨ੍ਹਾਂ ਸਕੂਲ ਦੀ ਸਮੂਹ ਮੈਨੇਜਮੈਂਟ, ਸਟਾਫ਼ ਮੈਂਬਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਵਿਚ ਤੀਆਂ ਤੀਜ ਦੀਆਂ ਪ੍ਰੋਗਰਾਮ ਕਰਵਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਵਿਚ ਅਲੋਪ ਹੋ ਰਹੇ ਸੱਭਿਆਚਾਰ ਵਿਰਸੇ ਨੂੰ ਬਚਾਉਣ ਲਈ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਸਕੂਲ ਦੇ ਮੈਨੇਜਰ ਕੁਲਦੀਪ ਕੌਰ ਨੇ ਵੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਚੇਅਰਮੈਨ ਅਰਮਜੀਤ ਪੀਟੀ ਨੇ ਵੀ ਸਵਾਮੀ ਖਜਾਨ ਚੰਦ ਜੈਨ ਮੈਮੋਰੀਅਲ ਸਕੂਲ ਦੀ ਬੁਨਿਆਦ ਲਈ ਗ੍ਰਾਮ ਸੁਧਾਰਕ ਸ੍ਰੀ ਕ੍ਰਾਂਤੀ ਮੁਨੀ ਜੀ ਮਹਾਰਾਜ ਦੀ ਸੋਚ ਨੂੰ ਅੱਗੇ ਵਧਾ ਕੇ ਇਲਾਕੇ ਦੇ ਬੱਚਿਆਂ ਨੂੰ ਘੱਟ ਫ਼ੀਸਾਂ ਵਿਚ ਵਧੀਆ ਪੜ੍ਹਾਈ ਕਰਵਾਉਣ ਲਈ ਚਾਨਣਾ ਪਾਇਆ। ਤੀਆਂ ਤੀਜ ਦੀ ਤਿਉਹਾਰ ਮਨਾਉਣ ਸਮੇਂ ਬੱਚਿਆਂ ਨੇ ਸੱਭਿਆਚਾਰਕ ਪੇਂਡੂ ਵਿਰਸੇ ਨਾਲ ਸੰਬੰਧਿਤ ਸੁਹਾਗ, ਕੋਰੀਓਗ੍ਰਾਫ਼ੀ, ਬੋਲੀਆਂ, ਸੋਲੋ ਡਾਂਸ, ਗਿੱਧਾ, ਚਰਚਾ, ਪੀਂਘਾਂ, ਚੱਕੀ, ਪੁਰਾਣਾ ਸੱਭਿਆਚਾਰ ਸਾਮਾਨ ਖਿੱਚ ਦਾ ਕੇਂਦਰ ਰਿਹਾ। ਪ੍ਰੋਗਰਾਮ ਦੇ ਆਖ਼ਰ ਵਿਚ ਮੁੱਖ ਮਹਿਮਾਨ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ, ਜਦਕਿ ਹੋਰ ਵੀ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ। ਇਸ ਮੌਕੇ ਬਲਵਿੰਦਰ ਸਿੰਘ ਰਿਟਾ. ਏ.ਐੱਸ.ਆਈ., ਸੇਵਕ ਸਿੰਘ ਢਿੱਲੋਂ, ਬਲਜਿੰਦਰ ਸਿੰਘ ਢਿੱਲੋਂ, ਗੁਰਦੀਪ ਸਿੰਘ ਖ਼ਾਲਸਾ, ਮੋਹਨ ਸਿੰਘ ਢਿੱਲੋਂ ਤੇ ਹੋਰ ਮੁਹਤਬਾਰਾਂ ਦਾ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ’ਤੇ ਪ੍ਰਿੰਸੀਪਲ ਸੁਰਿੰਦਰਪਾਲ ਸਿੰਘ ਨੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਨੇ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।