26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਗੁਰੂ ਗੋਬਿੰਦ ਸਿੰਘ ਸਟੱਡੀ ਨੇ ਨੈਤਿਕ ਸਿੱਖਿਆ ਇਮਤਿਹਾਨ ਲਿਆ

ਮਲੋਟ, 25 ਅਗਸਤ (ਪਾਟਿਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਗੰਗਾਨਗਰ ਜ਼ੋਨ ਦੇ ਖੇਤਰ ਮਲੋਟ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਸਾਲ 2026 ਲਿਆ ਗਿਆ। ਖੇਤਰ ਦੇ ਸਕੱਤਰ ਸਤਿੰਦਰ ਸਿੰਘ ਹੈਪੀ, ਸਰਦਾਰ ਪਗੜੀ ਐਂਡ ਕਕਾਰ ਹਾਊਸ ਪੱਪੀ ਮਾਰਕਿਟ ਮਲੋਟ ਅਤੇ ਗੁਰਮੀਤ ਸਿੰਘ ਵਿਰਦੀ ਮਲੋਟ ਖੇਤਰ ਪ੍ਰਧਾਨ ਵਲੋਂ ਆਪਣੀ ਸੇਵਾ ਕਾਰਜ ਵਧੀਆ ਢੰਗ ਨਾਲ ਨੇਪਰੇ ਚਾੜੇ੍ਹ ਗਏ।

ਅਜੀਤ ਡੈਸਕ 26-08-2026
ਮਲੋਟ, 25 ਅਗਸਤ (ਪਾਟਿਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਗੰਗਾਨਗਰ ਜ਼ੋਨ ਦੇ ਖੇਤਰ ਮਲੋਟ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਸਾਲ 2026 ਲਿਆ ਗਿਆ। ਖੇਤਰ ਦੇ ਸਕੱਤਰ ਸਤਿੰਦਰ ਸਿੰਘ ਹੈਪੀ, ਸਰਦਾਰ ਪਗੜੀ ਐਂਡ ਕਕਾਰ ਹਾਊਸ ਪੱਪੀ ਮਾਰਕਿਟ ਮਲੋਟ ਅਤੇ ਗੁਰਮੀਤ ਸਿੰਘ ਵਿਰਦੀ ਮਲੋਟ ਖੇਤਰ ਪ੍ਰਧਾਨ ਵਲੋਂ ਆਪਣੀ ਸੇਵਾ ਕਾਰਜ ਵਧੀਆ ਢੰਗ ਨਾਲ ਨੇਪਰੇ ਚਾੜੇ੍ਹ ਗਏ। ਮਲੋਟ ਖੇਤਰ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 22 ਸਕੂਲਾਂ ’ਚ ਤਕਰੀਬਨ 2500 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਜੀ.ਟੀ.ਬੀ. ਪਬਲਿਕ ਸਕੂਲ ਮਲੋਟ ਦੇ 4 ਸਕੂਲ, ਸਨਾਤਨ ਧਰਮ ਐੱਸ.ਡੀ. ਸਕੂਲ, ਸਰਕਾਰੀ ਕੰਨਿਆ ਸਕੂਲ ਪੀ.ਐੱਮ. ਸ੍ਰੀ ਪੁਰਾਣੀ ਤਹਿਸੀਲ ਰੋਡ ਮਲੋਟ, ਸਰਕਾਰੀ ਹਾਈ ਸਕੂਲ ਦਾਨੇਵਾਲਾ, ਸ.ਸ.ਸ.ਸ. ਕੰਦੂਖੇੜਾ, ਸ.ਸ.ਸ.ਸ. ਫੁੱਲੂਖੇੜਾ, ਸ.ਸ.ਸ.ਸ. ਭਾਈਕੇਰਾ, ਸ.ਸ.ਸ.ਸ. ਅਬੁੱਲਖੁਰਾਣਾ ਕੰਨਿਆ ਤੇ ਲੜਕੇ, ਗੁਰੂ ਨਾਨਕ ਪਬਲਿਕ ਸਕੂਲ ਫਤਿਹਪੁਰ ਮਨੀਆਂ, ਸ.ਸ.ਸ.ਸ. ਫਤੂਹੀਖੇੜਾ, ਨਿਸ਼ਾਨ ਅਕੈਡਮੀ ਔਲਖ, ਸਰਕਾਰੀ ਮਿਡਲ ਸਕੂਲ ਮਾਹੂਆਣਾ ਅਤੇ ਹੋਰ ਸਕੂਲਾਂ ਨੇ ਵੀ ਭਾਗ ਲਿਆ। ਇਸ ਇਮਤਿਹਾਨ ਨੂੰ ਨੇਪਰੇ ਚਾੜ੍ਹਨ ਲਈ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਪ੍ਰੋਫ਼ੈਸਰਜ਼ ਨੇ ਆਪਣੀ ਵਡਮੁੱਲੀ ਸੇਵਾ ਨਿਭਾਈ। ਇਸ ਤੋਂ ਇਲਾਵਾ ਮਲੋਟ ਖੇਤਰ ਦੇ ਸਮੂਹ ਵਲੰਟੀਅਰਜ਼ ਵੀਰਾਂ ਤੇ ਭੈਣਾਂ ਨੇ ਆਪਣੀ ਸੇਵਾ ਨਿਭਾਈ ਹੈ। ਅੰਤ ਵਿਚ ਖੇਤਰ ਦੇ ਵਲੰਟੀਅਰ ਮਾਸਟਰ ਹਰਜਿੰਦਰ ਸਿੰਘ ਮੌੜ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਜਨਤਕ ਥਾਵਾਂ ’ਤੇ ਕੂੜੇ ਦੇ ਆਰਜ਼ੀ ਡੰਪਾਂ ਤੋਂ ਲੋਕ ਦੁਖੀ ਕਈ ਸਾਲਾਂ ਤੋਂ ਨਹੀਂ ਹੋ ਰਿਹਾ ਕੂੜਾ ਡੰਪ ਲਈ ਸਥਾਈ ਜਗ੍ਹਾ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।