ਦੀਪਕ ਜੈਤੋਈ ਮੰਚ ਦੀ ਮਹੀਨਾਵਾਰ ਇਕੱਤਰਤਾ ਹੋਈ
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਦੀਪਕ ਜੈਤੋਈ ਮੰਚ ਜੈਤੋ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਈ। ਇਸ ਇਕੱਤਰਤਾ ਦੀ ਪ੍ਰਧਾਨਗੀ ਸੁਰਿੰਦਰ ਪਾਲ ਸਿੰਘ ਝੱਖੜਵਾਲਾ, ਯਸ਼ਪਾਲ ਸਿੰਘ ਚਿੱਤਰਕਾਰ, ਲਾਭ ਸਿੰਘ ਅਤੇ ਰਜਨੀਸ਼ ਪਤੰਗਾਂ ਨੇ ਕੀਤੀ।
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਦੀਪਕ ਜੈਤੋਈ ਮੰਚ ਜੈਤੋ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਈ। ਇਸ ਇਕੱਤਰਤਾ ਦੀ ਪ੍ਰਧਾਨਗੀ ਸੁਰਿੰਦਰ ਪਾਲ ਸਿੰਘ ਝੱਖੜਵਾਲਾ, ਯਸ਼ਪਾਲ ਸਿੰਘ ਚਿੱਤਰਕਾਰ, ਲਾਭ ਸਿੰਘ ਅਤੇ ਰਜਨੀਸ਼ ਪਤੰਗਾਂ ਨੇ ਕੀਤੀ। ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਸਰੋਤਿਆਂ ਨੂੰ ਸਾਹਿਤਕ ਰੰਗ ਵਿਚ ਰੰਗਿਆ। ਬੈਠਕ ਦੌਰਾਨ ਕਾਵਿ ਰਚਨਾਵਾਂ ਦੀ ਪੇਸ਼ਕਾਰੀ ਤੋਂ ਇਲਾਵਾ ਨਸ਼ਿਆਂ ਦੇ ਵੱਧ ਰਹੇ ਮੁੱਦੇ ’ਤੇ ਵੀ ਵਿਚਾਰ-ਚਰਚਾ ਕੀਤੀ ਗਈ। ਬੁਲਾਰਿਆਂ ਨੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸ਼ਹਾਲ ਬਣਾਉਣ ਦੇ ਨਾਲ-ਨਾਲ ‘ਰੰਗਲਾ ਪੰਜਾਬ’ ਦੀ ਸਿਰਜਣਾ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਕਵੀ ਦਰਬਾਰ ਵਿਚ ਮੇਲਾ ਰਾਮ ਜੈਤੋ, ਸਿਕੰਦਰ ਮਾਨਵ ਚੰਦ ਭਾਨ, ਇਕਬਾਲ ਸਿੰਘ ਚੰਦਭਾਨ, ਮਲਕੀਤ ਸਿੰਘ ਕਿੱਟੀ, ਬਲਦੇਵ ਕ੍ਰਿਸ਼ਨ, ਈਸ਼ਰ ਸਿੰਘ ਲੰਭਵਾਲੀ, ਜਗਜੀਤ ਸਿੰਘ, ਦਵਿੰਦਰ ਸਿੰਘ, ਰਜਨੀਸ਼ ਸਿੰਘ ਪਤੰਗਾ, ਅੰਗਰੇਜ਼ ਸਿੰਘ ਜੈਤੋ, ਯਸ਼ਪਾਲ ਚਿੱਤਰਕਾਰ, ਰਜਿੰਦਰ ਕੁਮਾਰ ਆਦਿ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਸੁਰਿੰਦਰ ਪਾਲ ਸਿੰਘ ਝੱਖੜਵਾਲਾ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਦਿਆਂ ਹਾਜ਼ਰੀਨ ਨੂੰ ਚਾਹ ਅਤੇ ਮਠਿਆਈ ਵੰਡੀ। ਕਵੀ ਦਰਬਾਰ ਦੇ ਅੰਤ ਵਿਚ ਉਨ੍ਹਾਂ ਨੇ ਸਾਰੇ ਕਵੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਦੇ ਨਾਲ ਆਪਣੀ ਕਵਿਤਾ ਵੀ ਪੇਸ਼ ਕੀਤੀ। ਮੰਚ ਸੰਚਾਲਨ ਸੁੰਦਰ ਸਿੰਘ ਬਾਜਾਖਾਨਾ ਨੇ ਕੀਤਾ।